
ਅਫਸਾਨਾ ਖ਼ਾਨ (Afsana Khan) ਦਾ ਨਵਾਂ ਗੀਤ ‘ਤਾਵੀਜ਼’ (Taveez)ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਯੰਗਵੀਰ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਗੋਲਡ ਬੁਆਏ ਨੇ । ਇਸ ਗੀਤ ‘ਚ ਅਫਸਾਨਾ ਖ਼ਾਨ ਨੇ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਅਮੀਰ ਰਜਵਾੜਿਆਂ ਦੀ ਕੁੜੀ ਇੱਕ ਪ੍ਰੇਮੀ ਜੋੜੇ ਨੂੰ ਵੱਖ ਕਰ ਦਿੰਦੀ ਹੈ ।

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਇੱਕ ਤੋਂ ਬਾਅਦ ਇੱਕ ਨਵੇਂ ਗੀਤ ਕਰ ਰਹੀ ਰਿਲੀਜ਼, ‘ਕਹਿੰਦਾ ਹੀ ਨਹੀਂ’ ਗੀਤ ਸੋਸ਼ਲ ਮੀਡੀਆ ‘ਤੇ ਛਾਇਆ
ਸਿਰਫ ਇਸ ਲਈ ਕਿ ਰਜਵਾੜਿਆਂ ਦੀ ਕੁੜੀ ਨੂੰ ਇੱਕ ਗਰੀਬ ਮੁੰਡਾ ਪਸੰਦ ਆ ਜਾਂਦਾ ਹੈ । ਬਸ ਇਸ ਤੋਂ ਬਾਅਦ ਦੋਨਾਂ ਦੀ ਜੁਦਾਈ ਪੈ ਜਾਂਦੀ ਹੈ । ਪਰ ਜੇ ਪਿਆਰ ਸੱਚਾ ਹੋਵੇ ਤਾਂ ਦੋ ਦਿਲਾਂ ਨੂੰ ਮਿਲਣ ਤੋਂ ਕਿਸੇ ਨੂੰ ਵੀ ਕੋਈ ਵੀ ਰੋਕ ਨਹੀਂ ਸਕਦਾ ।

ਹੋਰ ਪੜ੍ਹੋ : ਗਾਇਕ ਸਤਵਿੰਦਰ ਬੁੱਗਾ ਇਟਲੀ ‘ਚ ਗਾਇਕਾ ਰਣਜੀਤ ਕੌਰ ਦੇ ਘਰ ਪਹੁੰਚੇ, ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਫਸਾਨਾ ਖ਼ਾਨ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

ਪਰ ਉਨ੍ਹਾਂ ਦੇ ਗੀਤ ‘ਧੱਕਾ’ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਗੀਤ ‘ਚ ਉਨ੍ਹਾਂ ਦੇ ਨਾਲ ਸਿੱਧੂ ਮੂਸੇਵਾਲਾ ਵੀ ਨਜ਼ਰ ਆਏ ਸਨ ।ਅਫਸਾਨਾ ਖ਼ਾਨ ਦਾ ਪਤੀ ਵੀ ਇੱਕ ਵਧੀਆ ਗਾਇਕ ਹੈ । ਉਹ ਵੀ ਅਫਸਾਨਾ ਖ਼ਾਨ ਦੇ ਨਾਲ ਕਈ ਗੀਤ ਕੱਢ ਚੁੱਕੇ ਹਨ ।