Advertisment

ਲੰਮੀ ਬਰੇਕ ਤੋਂ ਬਾਅਦ ਜਸਵਿੰਦਰ ਬਰਾੜ ਇੱਕ ਫਿਰ ਮਿਊਜ਼ਿਕ ਇੰਡਸਟਰੀ ਵਿੱਚ ਹੋਈ ਸਰਗਰਮ, ਨਵੇਂ ਗਾਣੇ ਦਾ ਟੀਜ਼ਰ ਰਿਲੀਜ਼

author-image
By Rupinder Kaler
New Update
ਲੰਮੀ ਬਰੇਕ ਤੋਂ ਬਾਅਦ ਜਸਵਿੰਦਰ ਬਰਾੜ ਇੱਕ ਫਿਰ ਮਿਊਜ਼ਿਕ ਇੰਡਸਟਰੀ ਵਿੱਚ ਹੋਈ ਸਰਗਰਮ, ਨਵੇਂ ਗਾਣੇ ਦਾ ਟੀਜ਼ਰ ਰਿਲੀਜ਼
Advertisment
ਪੰਜਾਬੀ ਗਾਇਕਾ ਜਸਵਿੰਦਰ ਬਰਾੜ (Jaswinder Brar) ਇੱਕ ਵਾਰ ਫਿਰ ਮਿਊਜ਼ਿਕ ਇੰਡਸਟਰੀ ਵਿੱਚ ਸਰਗਰਮ ਹੋ ਗਏ ਹਨ । ਉਹਨਾਂ ਦੇ ਇੱਕ ਤੋਂ ਬਾਅਦ ਇੱਕ ਗਾਣੇ ਰਿਲੀਜ਼ ਹੋ ਰਹੇ ਹਨ । ਇਸ ਸਭ ਦੇ ਚੱਲਦੇ ਉਹਨਾਂ ਨੇ ਆਪਣੇ ਗਾਣੇ ‘ਭੁੱਲ ਜਾਣ ਵਾਲਿਆ’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਟੀਜ਼ਰ ਨੂੰ ਜਸਵਿੰਦਰ ਬਰਾੜ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ । ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । Jaswinder Brar pp-min Pic Courtesy: Instagram ਹੋਰ ਪੜ੍ਹੋ :
Advertisment
ਜਦੋਂ ਦੋ ਬੇਟੀਆਂ ਦੇ ਜਨਮ ਤੋਂ ਬਾਅਦ ਪਛਤਾਉਣ ਲੱਗੀ ਸੀ ਹੇਮਾ ਮਾਲਿਨੀ, ਪਰੇਸ਼ਾਨੀ ਦੀ ਵਜ੍ਹਾ ਜਾਣਕੇ ਹੋ ਜਾਓਗੇ ਹੈਰਾਨ jaswinder brar Pic Courtesy: Instagram ਜਿਸ ਤਰ੍ਹਾਂ ਦਾ ਗਾਣੇ ਦਾ ਟੀਜ਼ਰ ਹੈ ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਸਵਿੰਦਰ ਬਰਾੜ (Jaswinder Brar) ਦਾ ਇਹ ਗੀਤ ਸੈਡ ਸੌਂਗ ਹੋਵੇਗਾ । ਜਸਵਿੰਦਰ ਬਰਾੜ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗੀਤ ਦੇ ਬੋਲ ਸੱਤਾ ਕੋਟਲੀ ਵਾਲਾ ਨੇ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਚੇਤ ਸਿੰਘ ਨੇ ਤਿਆਰ ਕੀਤਾ ਹੈ । ਗਾਣੇ ਵਿੱਚ ਜਸਵਿੰਦਰ ਬਰਾੜ ਤੋਂ ਇਲਾਵਾ ਵਰਿੰਦਰ ਸਿੰਘ ਤੇ ਦਿਵਿਆ ਮੱਕੜ ਨੂੰ ਫੀਚਰ ਕੀਤਾ ਗਿਆ ਹੈ ।
ਗੀਤ ਵੀ ਵੀਡੀਓ ਜੁਗਲ ਕੰਬੋਜ਼ ਵੱਲੋਂ ਡਾਇਰੈਕਟ ਕੀਤੀ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਲੰਮੀ ਬਰੇਕ ਤੋਂ ਬਾਅਦ ਜਸਵਿੰਦਰ ਬਰਾੜ (Jaswinder Brar) ਇੱਕ ਵਾਰ ਮੁੜ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਰਗਰਮ ਹੋਈ ਹੈ । ਇਸ ਤੋਂ ਪਹਿਲਾਂ ਉਹਨਾਂ ਦਾ ਗਾਣਾ ਡਬਲ ਬੈਰਲ ਰਿਲੀਜ਼ ਹੋਇਆ ਸੀ । ਜਿਸ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਬਹੁਤ ਪਿਆਰ ਮਿਲ ਰਿਹਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment