
ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਨਵੀਂ ਫ਼ਿਲਮ ਦਾ ਐਲਾਨ ਹੋ ਰਿਹਾ ਹੈ । ਗਿੱਪੀ ਗਰੇਵਾਲ ਦੀ ਫ਼ਿਲਮ ‘ਹਨੀਮੂਨ’ ਜਿੱਥੇ ਬਣ ਰਹੀ ਹੈ । ਉੱਥੇ ਹੀ ਹੁਣ ਨਵੀਂ ਫ਼ਿਲਮ ‘ਅੱਖੀਆਂ ਉਡੀਕ ਦੀਆਂ’ (Ankhiyan Udeek Diyan) ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ ।ਇਸ ਫ਼ਿਲਮ ‘ਚ ਪੰਜਾਬੀ ਗਾਇਕਾ ਦੀ ਸਿਰਮੌਰ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ (Amar Noori) ਜਸਵਿੰਦਰ ਭੱਲਾ, ਸੀਮਾ ਕੌਸ਼ਲ, ਵਿੰਦੂ ਦਾਰਾ ਸਿੰਘ, ਪੁਖਰਾਜ ਭੱਲਾ, ਹਰਨੀਤ ਕੌਰ, ਗੁੰਜਨ ਕਟੋਚ, ਅਭਿਸ਼ੇਕ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਉਣਗੇ। ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ।
ਹੋਰ ਪੜ੍ਹੋ : ਗੁਰਲੇਜ ਅਖਤਰ ਦਾ ਪਤੀ ਕੁਲਵਿੰਦਰ ਕੈਲੀ ਦੇ ਨਾਲ ਇਹ ਵੀਡੀਓ ਵਾਇਰਲ
ਫ਼ਿਲਮ ਦੀ ਕਹਾਣੀ ਦੋ ਬਜ਼ੁਰਗ ਜੋੜਿਆਂ ਦੇ ਆਲੇ ਦੁਆਲੇ ਘੁੰਮਦੀ ਹੈ । ਜੋ ਵੱਖ ਵੱਖ ਹਾਲਾਤਾਂ ਦਾ ਸਾਹਮਣਾ ਇਸ ਫ਼ਿਲਮ ‘ਚ ਕਰਦੇ ਨਜ਼ਰ ਆਉਣਗੇ । ਭਾਵਨਾਵਾਂ, ਡਰਾਮੇ ਅਤੇ ਕਾਮੇਡੀ ਦੇ ਨਾਲ ਭਰਪੂਰ ਇਸ ਫ਼ਿਲਮ ‘ਚ ਹਾਰਬੀ ਸੰਘਾ ਆਪਣੀ ਕਾਮੇਡੀ ਦੇ ਨਾਲ ਸਭ ਦੇ ਢਿੱਡੀਂ ਪੀੜਾਂ ਪਾਉਣਗੇ ।ਇਹ ਰੋਮਾਂਟਿਕ ਭਾਵਨਾਤਮਕ ਫਿਲਮ ਰਾਜ ਸਿਨਹਾ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ, ਜਿਨ੍ਹਾਂ ਨੇ ਪਹਿਲਾਂ ‘ਓ ਯਾਰਾ ਐਵੇਂ ਐਵੇਂ ਲੁਟ ਗਿਆ’ ਦਾ ਨਿਰਦੇਸ਼ਨ ਕੀਤਾ ਸੀ।

ਫ਼ਿਲਮ ਵਿਚ ਗੁਰਮੀਤ ਸਿੰਘ ਦਾ ਸੰਗੀਤ ਹੋਵੇਗਾ। ਫਿਲਮ ਦੀ ਸ਼ੂਟਿੰਗ ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਮਾਰਚ 2022 ਤੱਕ ਪੂਰੀ ਹੋਵੇਗੀ। ਫਿਲਮ ਨੂੰ ਮੁਕੇਸ਼ ਸ਼ਰਮਾ ਅਤੇ ਸਾਗੀ ਏ ਅਗਨੀਹੋਤਰੀ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ‘ਅੱਖੀਆਂ ਉਡੀਕ ਦੀਆਂ’ ਇਸ ਸਾਲ ਦੀਵਾਲੀ ’ਤੇ ਰਿਲੀਜ਼ ਹੋਵੇਗੀ। ਹਾਰਬੀ ਸੰਘਾ ਇਸ ਫ਼ਿਲਮ ‘ਚ ਕਾਮੇਡੀ ਕਰਦੇ ਹੋਏ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਉਹ ਏਨੀਂ ਦਿਨੀਂ ਫ਼ਿਲਮ ‘ਹਨੀਮੂਨ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਉੱਥੇ ਹੀ ਅਮਰ ਨੂਰੀ ਵੀ ਕਈ ਸਾਲਾਂ ਬਾਅਦ ਇਸ ਫ਼ਿਲਮ ਦੇ ਨਾਲ ਅਦਕਾਰੀ ਦੇ ਖੇਤਰ ‘ਚ ਮੁੜ ਤੋਂ ਸਰਗਰਮ ਹੋਣ ਜਾ ਰਹੇ ਹਨ ।
View this post on Instagram