ਬਹੁਤ ਸਮੇਂ ਬਾਅਦ ਗਾਇਕ ਹਰਫ ਚੀਮਾ ਨੇ ਸਾਂਝੀਆਂ ਕੀਤੀਆਂ ਆਪਣੀ ਪਤਨੀ ਜੈਸਮੀਨ ਚੀਮਾ ਦੀਆਂ ਨਵੀਆਂ ਤਸਵੀਰਾਂ, ਪੋਸਟ ਪਾ ਕੇ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | January 28, 2022

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਰਫ ਚੀਮਾ Harf Cheema ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਪਤਨੀ ਜੈਸਮੀਨ ਚੀਮਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ (Happy Birthday Jasmine Cheema)। ਜੀ ਹਾਂ ਕਾਫੀ ਸਮੇਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਜੈਸਮੀਨ ਚੀਮਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਦੱਸ ਦਈਏ ਕਿ ਉਹ ਪਿਛਲੇ ਲਗਭਗ ਦੋ ਸਾਲਾਂ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਸਨ। ਜਿਸ ਕਰਕੇ ਉਨ੍ਹਾਂ ਦਾ ਜ਼ਿਆਦਾ ਸਮਾਂ ਦਿਲੀ ਦੀਆਂ ਬਰੂਹਾਂ ਉੱਤੇ ਹੀ ਬਿਤਿਆ।

Farmers-Harf Cheema

ਹੋਰ ਪੜ੍ਹੋ : ਹਾਰਡੀ ਸੰਧੂ ਨੇ ‘Srivalli’ ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਏਨਾਂ ਪਿਆਰ ਦੇਣ ਲਈ ਕੀਤਾ ਧੰਨਵਾਦ, ਦੇਖੋ ਵੀਡੀਓ

ਗਾਇਕ ਹਰਫ ਚੀਮਾ ਜਿਨ੍ਹਾਂ ਨੇ ਦੋ ਪਿਆਰੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ‘ਚ ਉਹ ਆਪਣੀ ਪਤਨੀ ਜੈਸਮੀਨ ਦੇ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਜ਼ਿੰਦਗੀ ਦੇ ਹਰ ਦੁੱਖ ਸੁੱਖ ਵਿੱਚ ਨਾਲ ਖੜਨ ਲਈ ਧੰਨਵਾਦ ❤️ ਜਨਮ ਦਿਨ ਮੁਬਾਰਕ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਜੈਸਮੀਨ ਚੀਮਾ ਨੂੰ ਟੈਗ ਕੀਤਾ ਹੈ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੈਸਮੀਨ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਇਹ ਤਸਵੀਰਾਂ ‘ਚ ਹਰਫ ਤੇ ਜੈਸਮੀਨ ਸਿਟੀ ਆਫ ਲਵ ਯਾਨੀਕਿ ਪੈਰਿਸ 'ਚ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਇਸ ਤਸਵੀਰ ਚ ਬਹੁਤ ਹੀ ਜ਼ਿਆਦਾ ਪਿਆਰੇ ਨਜ਼ਰ ਆ ਰਹੇ ਹਨ।

inside image of wedding pics of harf cheema

ਹੋਰ ਪੜ੍ਹੋ : ਮੌਨੀ ਰਾਏ ਤੇ ਸੂਰਜ ਸੂਰਜ ਨਾਂਬਿਆਰ ਦਾ ਹੋਇਆ ਵਿਆਹ, ਅਰਜੁਨ ਬਿਜਲਾਨੀ ਨੇ ਨਵੇਂ ਵਿਆਹੇ ਜੋੜੇ ਦੀ ਤਸਵੀਰ ਸ਼ੇਅਰ ਕਰਕੇ ਦਿੱਤੀ ਵਧਾਈ

ਦੱਸ ਦਈਏ ਸਾਲ 2019 ‘ਚ ਗਾਇਕ ਹਰਫ ਚੀਮਾ ਤੇ ਜੈਸਮੀਨ ਕਾਹਲੋਂ ਨੇ ਗੁਰੂ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲੈ ਕੇ ਵਿਆਹ ਦੇ ਬੰਧਨ ‘ਚ ਬੱਝੇ ਸਨ। ਗਾਇਕ ਹਰਫ ਚੀਮਾ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਨੇ ਗਾਇਕ ਕੰਵਰ ਗਰੇਵਾਲ ਦੇ ਨਾਲ ਮਿਲਕੇ ਕਈ ਕਿਸਾਨੀ ਗੀਤ ਰਿਲੀਜ਼ ਕੀਤੇ ਸਨ। ਇਸ ਤੋਂ ਇਲਾਵਾ ਉਹ ਲਘੂ ਫ਼ਿਲਮ ‘ਮਾਨਸ ਕੀ ਜਾਤਿ’ ਵੀ ਲੈ ਕੇ ਆਏ ਸੀ।

 

 

View this post on Instagram

 

A post shared by Harf Cheema (ਹਰਫ) (@harfcheema)

You may also like