ਮਾਂ ਦੀ ਮੌਤ ਤੋਂ ਬਾਅਦ ਹੁਣ ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਚਿੰਤਿਤ ਕਿਹਾ ‘ਮੇਰਾ ਵਿਆਹ ਖਤਰੇ ‘ਚ ਹੈ’

Written by  Shaminder   |  February 01st 2023 06:09 PM  |  Updated: February 01st 2023 06:09 PM

ਮਾਂ ਦੀ ਮੌਤ ਤੋਂ ਬਾਅਦ ਹੁਣ ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਚਿੰਤਿਤ ਕਿਹਾ ‘ਮੇਰਾ ਵਿਆਹ ਖਤਰੇ ‘ਚ ਹੈ’

ਮਨੋਰੰਜਨ ਇੰਡਸਟਰੀ ‘ਚ ਡਰਾਮਾ ਕਵੀਨ ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ (Rakhi Sawant) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅਦਾਕਾਰਾ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਅਦਾਕਾਰਾ ਰੋਂਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਕਪਿਲ ਸ਼ਰਮਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਕਾਮੇਡੀਅਨ ਨੇ ਪੁੱਤਰ ਦੇ ਨਾਲ ਕਿਊੇਟ ਤਸਵੀਰਾਂ ਕੀਤੀਆਂ ਸਾਂਝੀਆਂ

ਰਾਖੀ ਨੇ ਕਿਹਾ ਮੇਰਾ ਵਿਆਹ ਖਤਰੇ ‘ਚ

ਰਾਖੀ ਸਾਵੰਤ ਇਸ ਵੀਡੀਓ ‘ਚ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਉਸ ਦਾ ਵਿਆਹ ਖਤਰੇ ‘ਚ ਹੈ ਅਤੇ ਉਹ ਆਪਣੇ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਸੋਸ਼ਲ ਮੀਡੀਆ ‘ਤੇ ਉਸ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

Rakhi Sawant

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਮੁਮਤਾਜ ਦੇ ਨਾਲ ਆਏ ਨਜ਼ਰ, ਜਲਦ ਇੱਕ ਸ਼ੋਅ ‘ਚ ਇੱਕਠੇ ਆਉਣਗੇ ਨਜ਼ਰ

ਲੋਕਾਂ ਨੇ ਖੂਬ ਦਿੱਤੇ ਰਿਐਕਸ਼ਨ

ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕਾਂ ਨੇ ਵੀ ਖੂਬ ਇਸ ‘ਤੇ ਰਿਐਕਸ਼ਨ ਦਿੱਤੇ । ਸੋਸ਼ਲ ਮੀਡੀਆ ਯੂਜ਼ਰਸ ਚੋਂ ਇੱਕ ਨੇ ਕਿਹਾ ਕਿ ‘ਉਸਦੀ ਮਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਉਹ ਮੁੜ ਤੋਂ ਡਰਾਮੇ ਕਰਨ ‘ਚ ਲੱਗ ਗਈ ਹੈ' ।

Rakhi sawant Image Source : Instagram

ਇਸ ਦੇ ਨਾਲ ਹੀ ਇੱਕ ਹੋਰ ਨੇ ਲਿਖਿਆ ਕਿ ‘ਯੇ ਕਭੀ ਜੀਸਸ, ਕਭੀ ਭਗਵਾਨ ਔਰ ਕਭੀ ਖੁਦਾ ਕਰਤੀ ਹੈ। ਉਪਰ ਵਾਲਾ ਵੀ ਕਨਫਿਊਜ਼ ਹੋ ਜਾਤਾ ਹੈ । ਇਸ ਲੀਏ ਯੇ ਬਾਰ ਬਾਰ ਮੁਸੀਬਤ ਮੇਂ ਪੜ ਜਾਤੀ ਹੈ’।

ਬੀਤੇ ਦਿਨੀਂ ਹੋਇਆ ਮਾਂ ਦਾ ਦਿਹਾਂਤ

ਦੱਸ ਦਈਏ ਕਿ ਅਦਾਕਾਰਾ ਦੀ ਮਾਂ ਦਾ ਬੀਤੇ ਦਿਨ ਦਿਹਾਂਤ ਹੋਇਆ ਹੈ ।ਉਹ ਬ੍ਰੇਨ ਟਿਊਮਰ ਦੇ ਨਾਲ ਪੀੜਤ ਸਨ ਅਤੇ ਰਾਖੀ ਆਪਣੀ ਮਾਂ ਦਾ ਇਲਾਜ ਪਿਛਲੇ ਕਈ ਮਹੀਨਿਆਂ ਤੋਂ ਕਰਵਾ ਰਹੀ ਸੀ ।

rakhi sawant wedding pic image source Instagram

ਉਹ ਆਪਣੀ ਮਾਂ ਦੇ ਲਈ ਅਕਸਰ ਦੁਆਵਾਂ ਕਰਨ ਦੇ ਲਈ ਕਦੇ ਮੰਦਰ ਅਤੇ ਕਦੇ ਮਸਜਿਦ ‘ਚ ਜਾਂਦੀ ਦਿਖਾਈ ਦਿੱਤੀ । ਪਰ ਪ੍ਰਮਾਤਮਾ ਦੀ ਦਰਗਾਹ ‘ਚ ਉਸ ਦੀਆਂ ਦੁਆਵਾਂ ਕਬੂਲ ਨਹੀਂ ਹੋਈਆਂ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network