
ਪ੍ਰਸਿੱਧ ਅਦਾਕਾਰਾ ਐਂਡਰਿਲਾ ਸ਼ਰਮਾ (Aindrila Sharma) ਜੋ ਕਿ ਦੋ ਵਾਰ ਕੈਂਸਰ ਨੂੰ ਮਾਤ ਦੇ ਚੁੱਕੀ ਹੈ । ਉਸ ਦੀ ਹਾਲਤ ਵਿਗੜ ਚੁੱਕੀ ਹੈ । ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।ਖ਼ਬਰਾਂ ਮੁਤਾਬਕ ਐਂਡਰਿਲਾ ਨੂੰ ਸਟ੍ਰੋਕ ਹੋਇਆ ਹੈ ਅਤੇ ਜਿਸ ਦੇ ਕਾਰਨ ਉਸ ਦੇ ਦਿਮਾਗ ‘ਚ ਬਲੱਡ ਕਲੌਟਸ ਜਮਾਂ ਹੋ ਗਿਆ ਹੈ । ਐਂਡਰਿਲਾ ਇਸ ਸਮੇਂ ਹਾਵੜਾ ਦੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਆਏ ਨਜ਼ਰ, ਕਿਹਾ ‘ਪੁੱਤ ਤੇਰੇ ਬਿਨ੍ਹਾਂ ਖੇਤ ਵੀ ਨੇ ਉਦਾਸ’
ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਹੈ ।ਐਂਡਰਿਲਾ ਦੀ ਹਾਲਤ ਨੂੰ ਵੇਖ ਕੇ ਹਰ ਕੋਈ ਪ੍ਰੇ੍ਰਸ਼ਾਨ ਹੈ ਅਤੇ ਪ੍ਰਸ਼ੰਸਕ ਵੀ ਉਸ ਦੇ ਜਲਦ ਠੀਕ ਹੋਣ ਦੀ ਦੁਆਵਾਂ ਕਰ ਰਹੇ ਹਨ । ਐਂਡਰਿਲਾ ਸ਼ਰਮਾ ਆਪਣੀ ਹਿੰਮਤ ਦੇ ਨਾਲ ਪਹਿਲਾਂ ਵੀ ਦੋ ਵਾਰ ਕੈਂਸਰ ਨੂੰ ਮਾਤ ਦੇ ਚੁੱਕੀ ਹੈ ।

ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਬੱਚੇ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕ ਦੇ ਰਹੇ ਵਧਾਈ
ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਉਹ ਮੁੜ ਤੋਂ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੋ ਗਈ ਸੀ ਅਤੇ ਅਚਾਨਕ ਮੁੜ ਤੋਂ ਉਸ ਦੀ ਤਬੀਅਤ ਖਰਾਬ ਹੋ ਗਈ ਸੀ ।ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।

ਐਂਡਰਿਲਾ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਜ਼ਿਆਦਾਤਰ ਬੰਗਾਲੀ ਫ਼ਿਲਮਾਂ ‘ਚ ਹੀ ਨਜ਼ਰ ਆਉਂਦੀ ਹੈ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ‘ਝੂਮਰ’ ਦੇ ਨਾਲ ਕੀਤੀ ਸੀ । ਇਸ ਤੋਂ ਬਾਅਦ ਉਸ ਨੇ ਕਈ ਪਾਪੂਲਰ ਸ਼ੋਅ ਕੀਤੇ । ਹਾਲ ਹੀ ‘ਚ ਉਸ ਨੇ ਦੋ ਓਟੀਟੀ ਪ੍ਰੋਜੈਕਟਸ ਵੀ ਕੀਤੇ ਹਨ ।
View this post on Instagram