
ਅਜੇ ਦੇਵਗਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਜੇ ਦੇਵਗਨ ਆਪਣੀ ਸ਼ੂਟਿੰਗ ਦੇ ਸਿਲਸਿਲੇ ‘ਚ ਕਿਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਲੇ ਦੁਆਲੇ ਕਾਫੀ ਸਖਤ ਸਿਕਓਰਿਟੀ ਹੈ । ਅਜਿਹੇ ਫੋਟੋਗ੍ਰਾਫਰਸ ਉਨ੍ਹਾਂ ਦੀਆਂ ਤਸਵੀਰਾਂ ਲੈਣ ਲਈ ਉਤਾਵਲੇ ਸਨ ।ਇਸ ਦੌਰਾਨ ਹੀ ਕਿਸੇ ਨੇ ਮਾਸਕ ਨਹੀਂ ਸੀ ਪਾਇਆ । ਜਿਸ ਤੋਂ ਬਾਅਦ ਅਜੇ ਦੇਵਗਨ ਉਸ ਵੱਲ ਵੇਖਦੇ ਹੋਏ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਮਾਸਕ ਪਹਿਨ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੇ ਇੰਸਟਾਗ੍ਰਾਮ ‘ਤੇ 20 ਮਿਲੀਅਨ ਫਾਲੋਵਰਸ ਹੋਏ, ਅਦਾਕਾਰਾ ਨੇ ਇੰਝ ਮਨਾਇਆ ਜਸ਼ਨ

ਦੱਸ ਦਈਏ ਕਿ ਬੀਤੇ ਦਿਨੀਂ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਗੱਲ ਕਰਨ ਕਾਰਨ ਉਨ੍ਹਾਂ ਨੂੰ ਕਈ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ ਸੀ ।

ਇਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਦੇ ਹਮਸ਼ਕਲ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ਤੋਂ ਬਾਦ ਅਜੇ ਦੇਵਗਨ ਨੇ ਖੁਦ ਇੱਕ ਪੋਸਟ ਸਾਂਝੀ ਕਰਕੇ ਕਿਹਾ ਸੀ ਕਿ ਉਹ ਠੀਕਠਾਕ ਹਨ ਅਤੇ ਉਹ ਕਿਤੇ ਵੀ ਬਾਹਰ ਨਹੀਂ ਗਏ । ਇਹ ਵੀਡੀਓ ਉਨ੍ਹਾਂ ਦੇ ਕਿਸੇ ਹਮਸ਼ਕਲ ਦਾ ਹੈ ।
View this post on Instagram