ਅਜੇ ਦੇਵਗਨ ਬੱਚਿਆਂ ਵਾਂਗ ਮਸਤੀ ਕਰਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | June 24, 2022

ਬਾਲੀਵੁੱਡ ਐਕਟਰ ਅਜੇ ਦੇਵਗਨ ਜੋ ਕਿ ਫ਼ਿਲਮ ‘ਦ੍ਰਿਸ਼ਯਮ-2’ ਨੂੰ ਲੈ ਕੇ ਸੁਰਖੀਆਂ ਚ ਬਣੇ ਹੋਏ ਹਨ। ਜੀ ਹਾਂ ਉਹ ਆਪਣੀ ਸਪੈਂਸ, ਡਰਾਮਾ ਅਤੇ ਥ੍ਰਿਲਰ ਨਾਲ ਭਰੀ ਫ਼ਿਲਮ ਦ੍ਰਿਸ਼ਯਮ ਦੇ ਸਿਕਵਲ ਭਾਗ ਦੇ ਨਾਲ ਦਰਸ਼ਕਾਂ ਦਾ ਰੂਬਰੂ ਹੋਣ ਜਾ ਰਹੇ ਹਨ। ਜਿਸ ਨੂੰ ਲੈ ਕੇ ਦਰਸ਼ਕ ਵੀ ਕਾਫੀ ਉਤਸੁਕ ਹਨ। ਸੋਸ਼ਲ ਮੀਡੀਆ ਉੱਤੇ ਅਜੇ ਦੇਵਗਨ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਅਜੇ ਦੇਵਗਨ ਜੋ ਕਿ ਬੱਚਿਆਂ ਵਾਂਗ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

ajay devgn movie Drishyam2

ਹੋਰ ਪੜ੍ਹੋ :  ‘ਦੇਸੀ ਗਰਲ’ ਪ੍ਰਿਯੰਕਾ ਚੋਪੜਾ ਨੇ ਅਮਰੀਕਾ ‘ਚ ਸ਼ੁਰੂ ਕੀਤਾ ਆਪਣਾ ਨਵਾਂ ਕਾਰੋਬਾਰ, ਜਾਣੋ ਅਦਾਕਾਰੀ ਤੋਂ ਇਲਾਵਾ ਕਿਸ ‘ਚ ਅਜ਼ਮਾ ਰਹੀ ਹੈ ਹੱਥ

viral video of ajay devgan

ਅਜੇ ਦੇਵਗਨ ਨੇ ਆਪਣੇ ਇੰਸਾਟਾਗ੍ਰਾਮ  ਅਕਾਉਂਟ ਉੱਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਚ ਉਹ ਕਿਸੇ ਸ਼ਾਪਿੰਗ ਮਾਲ ਚ ਕਿਡ ਵਾਲੇ ਇਲੈਕਟ੍ਰੀਕਲ ਸਕੂਟਰ ਚਲਾਉਂਦੇ ਹੋਏ ਇੱਕ ਛੋਟੇ ਬੱਚੇ ਵਾਂਗ ਮਸਤੀ ਕਰ ਰਹੇ ਹਨ। ਇਸ ਵੀਡਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘That’s how I roll…’। ਇਸ ਵੀਡੀਓ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਬਾਲੀਵੁੱਡ ਜਗਤ ਦੇ ਕਈ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ ਹੈ ਲਵ ਯੂ ਅਜੇ ਸਰ.. । ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ਬੱਚੇ ਬਣ ਗਏ ਸਰ... । ਇਸ ਤਰ੍ਹਾਂ ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ।

Ajay Devgn's 'Drishyam 2' gets release date; get ready for 'another thrilling journey'

ਜੇ ਗੱਲ ਕਰੀਏ ਅਜੇ ਦੇਵਗਨ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ Runway 34 ਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਹੋਰ ਫ਼ਿਲਮਾਂ ਨੇ। ਉਨ੍ਹਾਂ ਦੀ ‘ਦ੍ਰਿਸ਼ਯਮ-2’ ਦੀ ਵੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਹ ਫ਼ਿਲਮ  18  ਨਵੰਬਰ,2022 ਨੂੰ ਰਿਲੀਜ਼ ਹੋਵੇਗੀ।

 

 

View this post on Instagram

 

A post shared by Ajay Devgn (@ajaydevgn)

You may also like