
ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ‘ਚ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਲਈ ਹੈ । ਮਰਾਠੀ ਅਤੇ ਬਾਲੀਵੁੱਡ ਇੰਡਸਟਰੀ ‘ਚ ਕੰਮ ਕਰਨ ਵਾਲੀ ਅਦਾਕਾਰਾ ਅਭਿਲਾਸ਼ਾ ਪਟੇਲ ਦਾ ਜਿੱਥੇ ਕੋਰੋਨਾ ਵਾਇਰਸ ਦੇ ਕਾਰਨ ਦਿਹਾਂਤ ਹੋ ਗਿਆ ਹੈ । ਉੱਥੇ ਹੀ ਬਾਲੀਵੁੱਡ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ
ਸ਼ਾਹਮਣੇ ਆ ਰਹੀ ਹੈ ।

ਹੋਰ ਪੜ੍ਹੋ : ਕੋਰੋਨਾ ਕਾਰਨ ਅਦਾਕਾਰਾ ਅਭਿਲਾਸ਼ਾ ਪਟੇਲ ਦਾ ਦਿਹਾਂਤ

ਉਹ ਇਹ ਹੈ ਕਿ ਬਾਲੀਵੁੱਡ ਫ਼ਿਲਮ ‘ਲੂਡੋ’ ਅਤੇ ‘ਜੱਗਾ ਜਾਸੂਸ’ ਵਰਗੀਆਂ ਚਰਚਿਤ ਫ਼ਿਲਮਾਂ ਦੇ ਸੰਪਾਦਕ ਅਜੈ ਸ਼ਰਮਾ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ।ਅਜੈ ਸ਼ਰਮਾ ਨਵੀਂ ਦਿੱਲੀ ਸਥਿਤ ਇੱਕ ਸਰਕਾਰੀ ਹਸਪਤਾਲ ‘ਚ ਕੋੋਰੋਨਾ ਵਾਇਰਸ ਦੇ ਕਾਰਨ ਦਿਹਾਂਤ ਹੋ ਗਿਆ ।
ਅਜੈ ਸ਼ਰਮਾ ਦੇ ਕਰੀਬੀ ਸੂਤਰਾਂ ਮੁਤਾਬਿਕ ਉਹ ਕੋਵਿਡ 19 ਨਾਲ ਜੂਝ ਰਹੇ ਸਨ ਅਤੇ ਪਿਛਲੇ ਦੋ ਹਫਤਿਆਂ ਤੋਂ ਆਈਸੀਯੂ ‘ਚ ਸਨ । ਦੇਰ ਰਾਤ ਦੋ ਵਜੇ ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਰਾਜੀਵ ਗਾਂਧੀ ਸੁਪਰ ਸਪੈਸ਼ਏਲਿਟੀ ਹਸਪਤਾਲ ‘ਚ ਅੰਤਿਮ ਸਾਹ ਲਿਆ । ਅਜੈ ਆਪਣੇ ਪਿੱਛੇ ਪਤਨੀ ਅਤੇ ਚਾਰ ਸਾਲ ਦੇ ਪੁੱਤਰ ਨੂੰ ਛੱਡ ਗਏ ਹਨ ।