
ਅਜੀਤ ਮਹਿੰਦੀ (Ajit Mehndi) ਇਨ੍ਹੀਂ ਦਿਨੀਂ ਆਪਣੇ ਪਤੀ ਨਵਰਾਜ ਹੰਸ (Navraj Hans) ਦੇ ਨਾਲ ਯੂ ਕੇ ਸਮਾਂ ਬਿਤਾ ਰਹੀ ਹੈ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਜੀਤ ਮਹਿੰਦੀ ਕੱਪੜਿਆਂ ਦੇ ਸ਼ੋਅਰੂਮ ‘ਚ ਨਜ਼ਰ ਆ ਰਹੀ ਹੈ । ਜਦੋਂਕਿ ਉਸ ਨੇ ਇੱਕ ਹੋਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਲੰਡਨ ‘ਚ ਆਪਣੇ ਬੇਟੇ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਮਿਸ ਪੂਜਾ, ਵੀਡੀਓ ਕੀਤਾ ਸਾਂਝਾ
ਇਸ ਵੀਡੀਓ ‘ਚ ਉਹ ਦੁਬਈ ਦੇ ਇੱਕ ਮਿਊਜ਼ੀਅਮ ‘ਚ ਨਜ਼ਰ ਆ ਰਹੀ ਹੈ । ਜੋ ੳੇੁਸ ਨੇ ਦੋ ਦਿਨ ਪਹਿਲਾਂ ਹੀ ਸ਼ੇਅਰ ਕੀਤਾ ਸੀ । ਅਜੀਤ ਮਹਿੰਦੀ ਬਹੁਤ ਹੀ ਘੱਟ ਮੌਕਿਆਂ ‘ਤੇ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਗੱਲਾਂ ਸ਼ੇਅਰ ਕਰਦੀ ਹੈ ।

ਹੋਰ ਪੜ੍ਹੋ : ਈਸ਼ਾ ਦਿਓਲ ਦੇ ਪਤੀ ਭਰਤ ਤਖਤਾਨੀ ਦਾ ਅੱਜ ਹੈ ਜਨਮਦਿਨ, ਅਦਾਕਾਰਾ ਨੇ ਵੀਡੀਓ ਸਾਂਝਾ ਕਰ ਦਿੱਤੀ ਵਧਾਈ
ਇਸ ਵੀਡੀਓ ਨੂੰ ਨਵਰਾਜ ਹੰਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਅਜੀਤ ਮਹਿੰਦੀ ਦਲੇਰ ਮਹਿੰਦੀ ਦੀ ਦੀ ਹੈ । ਜਿਸ ਦਾ ਵਿਆਹ ਪਦਮਸ਼੍ਰੀ ਹੰਸ ਰਾਜ ਹੰਸ ਦੇ ਬੇਟੇ ਦੇ ਨਵਰਾਜ ਹੰਸ ਦੇ ਨਾਲ ਹੋਇਆ ਹੈ ।

ਅਜੀਤ ਮਹਿੰਦੀ ਦੇ ਪਤੀ ਨਵਰਾਜ ਹੰਸ ਵੀ ਵਧੀਆ ਗਾਇਕ ਹਨ ਅਤੇ ਅਤੇ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਹੈ । ਨਵਰਾਜ ਹੰਸ ਦਾ ਵੱਡਾ ਭਰਾ ਯੁਵਰਾਜ ਹੰਸ ਵੀ ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰ ਵੀ ਹੈ ।
View this post on Instagram