ਕਮਾਈ ਦੇ ਮਾਮਲੇ 'ਚ ਅਕਸ਼ੇ ਕੁਮਾਰ ਦੁਨੀਆ ਭਰ ਦੇ ਅਦਾਕਾਰਾਂ ਦੀ ਲਿਸਟ 'ਚ ਆਏ ਚੌਥੇ ਨੰਬਰ 'ਤੇ, ਅਰਬਾਂ 'ਚ ਹੈ ਸਲਾਨਾ ਦੀ ਕਮਾਈ

written by Aaseen Khan | August 23, 2019

ਅਕਸ਼ੇ ਕੁਮਾਰ ਬਾਲੀਵੁੱਡ ਦੇ ਖਿਡਾਰੀ ਜਿਹੜੇ ਹੁਣ ਕਮਾਈ ਦੇ ਮਾਮਲੇ 'ਚ ਵੀ ਖਿਡਾਰੀ ਸਾਬਿਤ ਹੋਏ ਹਨ। ਅਕਸ਼ੇ ਕੁਮਾਰ 455 ਕਰੋੜ ਰੁਪਏ (6 ਕਰੋੜ 50 ਲੱਖ ਅਮਰੀਕੀ ਡਾਲਰ)ਸਲਾਨਾ ਦੀ ਕਮਾਈ ਨਾਲ ਹਾਲੀਵੁੱਡ ਦੇ ਬ੍ਰੇਡਲੀ ਕੂਪਰ, ਕ੍ਰਿਸ਼ ਈਵਾਨ ਅਤੇ ਵਿਲ ਸਮਿਥ ਵਰਗੇ ਵੱਡੇ ਕਲਾਕਾਰਾਂ ਨੂੰ ਕਮਾਈ ਦੇ ਮਾਮਲੇ 'ਚ ਫੋਰਬਸ ਦੀ ਲਿਸਟ 'ਚ ਪਿੱਛੇ ਛੱਡ ਚੁੱਕੇ ਹਨ। ਅਕਸ਼ੇ ਕੁਮਾਰ ਨੇ ਇਸ ਲਿਸਟ 'ਚ ਚੌਥੇ ਸਥਾਨ 'ਤੇ ਜਗ੍ਹਾ ਬਣਾਈ ਹੈ।

forbes list akshy kumar forbes list akshy kumar

ਅਕਸ਼ੇ ਤੋਂ ਉੱਪਰ ਦੇ ਸਥਾਨਾਂ ਦਿਲ ਗੱਲ ਕਰੀਏ ਤਾਂ 3 ਕਲਾਕਾਰ ਡਵੇਨ ਜਾਨਸਨ 8 ਕਰੋੜ 94 ਲੱਖ ਅਮਰੀਕੀ ਡਾਲਰ, ਕ੍ਰਿਸ ਹੇਮਸਬਰਥ 7 ਕਰੋੜ 64 ਲੱਖ ਅਮਰੀਕੀ ਡਾਲਰ ਅਤੇ ਰਾਬਰਟ ਡਾਊਨੀ ਜੂਨੀਅਰ 6 ਕਰੋੜ 60 ਲੱਖ ਅਮਰੀਕੀ ਡਾਲਰ ਦੀ ਕਮਾਈ ਨਾਲ ਪਹਿਲੇ ਦੂਜੇ ਤੇ ਤੀਜੇ ਸਥਾਨ 'ਤੇ ਮੌਜੂਦ ਹਨ।

ਫਿਲਹਾਲ ਅਜ਼ਾਦੀ ਦਿਵਸ 'ਤੇ ਰਿਲੀਜ਼ ਹੋਈ ਅਕਸ਼ੇ ਦੀ ਫ਼ਿਲਮ 'ਮਿਸ਼ਨ ਮੰਗਲ' ਪਰਦੇ 'ਤੇ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ ਹੁਣ ਤੱਕ 100 ਕਰੋੜ ਦੇ ਅੰਕੜੇ ਨੂੰ ਵੀ ਪਾਰ ਕਰ ਲਿਆ ਹੈ। ਫੋਰਬਸ ਲਿਸਟ ਨੇ ਇਹ ਵੀ ਦੱਸਿਆ ਹੈ ਕਿ ਅਕਸ਼ੇ ਘੱਟ ਤੋਂ ਘੱਟ 50 ਲੱਖ ਅਮਰੀਕੀ ਡਾਲਰ ਤੋਂ ਲੈ ਕੇ ਇੱਕ ਕਰੋੜ ਡਾਲਰ ਤੱਕ ਹਰ ਫ਼ਿਲਮ ਲਈ ਲੈਂਦੇ ਹਨ ਇਸ ਤੋਂ ਇਲਾਵਾ ਅਕਸ਼ੇ 20 ਬਰਾਂਡਾ ਦਾ ਪ੍ਰਚਾਰ ਵੀ ਕਰਦੇ ਹਨ।

You may also like