'ਕੇਸਰੀ' ਫ਼ਿਲਮ ਦੇ ਡਾਈਲੌਗ ਵੀ ਭਰਦੇ ਹਨ ਲੋਕਾਂ 'ਚ ਜੋਸ਼ ਤੇ ਹਿੰਮਤ, ਦੇਖੋ ਡਾਈਲੌਗ ਪ੍ਰੋਮੋ ਦੀ ਵੀਡਿਓ 

written by Rupinder Kaler | March 12, 2019

ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ 'ਕੇਸਰੀ' ਦੀ ਸੋਸ਼ਲ ਮੀਡੀਆ 'ਤੇ ਖੂਬ ਪ੍ਰਮੋਸ਼ਨ ਕੀਤੀ ਜਾ ਰਹੀ ਹੈ । ਕੁਝ ਦਿਨਾਂ ਪਹਿਲਾਂ ਫ਼ਿਲਮ ਦੇ ਪ੍ਰੋਡਿਊਸਰਾਂ ਨੇ ਇੱਕ-ਇੱਕ ਕਰਕੇ ਫ਼ਿਲਮ ਦਾ ਟ੍ਰੇਲਰ ਤੇ ਗਾਣੇ ਰਿਲੀਜ਼ ਕੀਤੇ ਸਨ । ਉੱਥੇ ਹੁਣ ਫ਼ਿਲਮ ਦਾ ਇੱਕ ਹੋਰ ਡਾਇਲੌਗ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਦੇਖ ਕੇ ਲਗਦਾ ਹੈ ਕਿ ਫ਼ਿਲਮ ਵਿੱਚ ਅਕਸ਼ੇ ਦੇ ਡਾਇਲੌਗ ਲੋਕਾਂ 'ਚ ਹਿੰਮਤ ਤੇ ਜੋਸ਼ ਭਰ ਦੇਣਗੇ।

Akshay Kumar | Akshay Kumar |

ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ 'ਚ ਅਕਸ਼ੇ ਤੇ ਪਰੀਨੀਤੀ ਚੋਪੜਾ 'ਤੇ ਇੱਕ ਰੋਮਾਂਟਿਕ ਸੌਂਗ ਵੀ ਸ਼ੂਟ ਕੀਤਾ ਗਿਆ ਹੈ। ਇਸ ਦੀ ਸ਼ੂਟਿੰਗ ਪੰਜਾਬ 'ਚ ਚੱਲ ਰਹੀ ਹੈ। ਇਸ ਦੀ ਇੱਕ ਫੋਟੋ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵੀ ਆਈ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਸ਼ੇ ਇਸ ਫ਼ਿਲਮ ਵਿੱਚ ਗਤਕਾ ਕਰਦੇ ਹੋਏ ਨਜ਼ਰ ਆਉਣਗੇ ।ਅਕਸ਼ੇ ਕੁਮਾਰ ਨੇ ਇਸ ਫ਼ਿਲਮ ਲਈ ਖ਼ਾਸ ਤੌਰ 'ਤੇ ਮਾਰਸ਼ਲ ਆਰਟ ਗਤਕਾ ਦੀ ਟ੍ਰੇਨਿੰਗ ਲਈ ਸੀ ।

https://www.instagram.com/p/Bu3E8LJnOUv/

ਇਸ ਤੋਂ ਇਲਾਵਾ ਅਕਸ਼ੇ ਨੇ ਨਿਹੰਗ ਸਿੰਘਾਂ ਵੱਲੋਂ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਚਲਾਉਣ ਦੀ ਵੀ ਟ੍ਰੇਨਿੰਗ ਲਈ ਸੀ । ਕੇਸਰੀ ਫ਼ਿਲਮ ਵਿੱਚ ਅਕਸ਼ੇ ਕੁਮਾਰ ਕਈ ਰਿਵਾਇਤੀ ਹਥਿਆਰ ਚਲਾਉਂਦੇ ਹੋਏ ਨਜ਼ਰ ਆਉਣਗੇ ।

You may also like