ਫਿਲਮ 'ਕੇਸਰੀ' ਦੇ ਐਕਸ਼ਨ ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਹੋਏ ਜਖ਼ਮੀ

written by Gourav Kochhar | April 19, 2018 01:13pm

ਫਿਲਮ 'ਕੇਸਰੀ' ਦੇ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਜ਼ਖਮੀ ਹੋ ਗਏ ਹਨ। ਜਦੋਂ ਇਹ ਹਾਦਸਾ ਅਕਸ਼ੈ Akshay Kumar ਨਾਲ ਹੋਇਆ ਉਸ ਸਮੇਂ ਉਹ ਫਿਲਮ ਦਾ ਕਲਾਈਮੈਕਸ ਸ਼ੂਟ ਹੋ ਰਿਹਾ ਸੀ, ਜਿਸ 'ਚ ਯੁੱਧ ਦਾ ਸੀਨ ਫਿਲਮਾਇਆ ਜਾ ਰਿਹਾ ਸੀ। ਜ਼ਖਮੀ ਹੋਣ ਤੋਂ ਬਾਅਦ ਅਕਸ਼ੈ ਕੁਮਾਰ ਤੁਰੰਤ ਸੈੱਟ ਤੋਂ ਚਲੇ ਗਏ। ਹਾਲਾਂਕਿ ਉਥੇ ਉਨ੍ਹਾਂ ਦਾ ਹੈਲੀਕਾਪਟਰ ਸਟੈਂਡ ਬਾਈ 'ਚ ਖੜ੍ਹਾ ਸੀ ਪਰ ਮੁੰਬਈ ਜਾਣ ਦੀ ਬਜਾਏ ਉਹ ਸੈੱਟ ਕੋਲ ਮੌਜ਼ੂਦ ਆਪਣੇ ਕਮਰੇ 'ਚ ਆਰਾਮ ਕਰਨ ਦਾ ਫੈਸਲਾ ਲਿਆ।

Kesri - Akshay Kumar

ਖਬਰ ਹੈ ਕਿ ਜੇਕਰ ਅਕਸ਼ੈ Akshay Kumar ਇਕ ਦਿਨ ਆਰਾਮ ਕਰਨਗੇ ਤਾਂ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਵੇਗਾ ਤਾਂ ਹੀ ਉਹ ਅਗਲੇ ਦਿਨ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਣਗੇ। ਦੱਸਣਯੋਗ ਹੈ ਕਿ 'ਕੇਸਰੀ Kesri' ਫਿਲਮ ਦੀ ਸ਼ੂਟਿੰਗ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ 'ਚ ਸਥਿਤ ਵਾਈ 'ਚ ਚਲ ਰਹੀ ਹੈ। ਫਿਲਮ ਦੀ ਕਹਾਣੀ ਸਾਰਗੜੀ ਦੀ ਲੜਾਈ 'ਤੇ ਆਧਾਰਿਤ ਹੈ।

ਕੁਝ ਦਿਨ ਪਹਿਲਾਂ ਅਕਸ਼ੈ Akshay Kumar ਦੇ ਲੁੱਕ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਸੀ, ਜਿਸ 'ਚ ਉਨ੍ਹਾਂ ਨੇ ਪੱਗ/ਪਗੜੀ ਬੰਨ੍ਹੀ ਸੀ। ਜਦੋਂ ਅਕਸ਼ੈ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, ''ਕਾਫੀ ਸਮੇਂ ਤੋਂ ਕੇਸਰੀ ਦੀ ਸ਼ੂਟਿੰਗ ਕਰ ਰਿਹਾ ਹਾਂ। ਹਰ ਸਮੇਂ ਸਿਰ 'ਤੇ ਤਾਜ਼ ਪਾ ਕੇ ਰਹਿੰਦਾ ਹਾਂ ਤੇ ਮਾਣ ਮਹਿਸੂਸ ਕਰਦਾ ਹਾਂ। ਮੈਂ ਇਹ ਫਿਲਮ ਇਸ ਲਈ ਨਹੀਂ ਕਰ ਰਿਹਾ ਹਾਂ ਕਿਉਂਕਿ ਮੈਂ ਕੁਝ ਕਰਨਾ ਹੈ ਸਗੋਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਮੈਂ ਓਂਕਾਰ 'ਚ ਵਿਸ਼ਵਾਸ ਕਰਦਾ ਹਾਂ।''

Kesri - Akshay Kumar

You may also like