
ਆਲੀਆ ਭੱਟ (Aliaa Bhatt) ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਲੈ ਕੇ ਚਰਚਾ ‘ਚ ਹੈ । ਅਤੇ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ । ਇਸੇ ਦੌਰਾਨ ਉਸ ਦੀ ਡਿਲੀਵਰੀ ਨੂੰ ਲੈ ਕੇ ਵੀ ਕੁਝ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਦਰਅਸਲ ਅਦਾਕਾਰਾ ਦੀ ਡਿਲੀਵਰੀ 20 ਤੋਂ 30 ਨਵੰਬਰ ਵਿਚਾਲੇ ਹੋਣ ਦੀ ਸੰਭਾਵਨਾ ਹੈ ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ
ਇਨ੍ਹਾਂ ਡੇਟਸ ਦੇ ਦੌਰਾਨ ਹੀ ਉਸ ਦੀ ਭੈਣ ਸ਼ਾਹੀਨ ਦਾ ਜਨਮ ਦਿਨ ਹੈ, ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੋਣ ਵਾਲੇ ਬੱਚੇ ਅਤੇ ਸ਼ਾਹੀਨ ਦਾ ਜਨਮ ਦਿਨ ਇੱਕਠਿਆਂ ਹੀ ਮਨਾਇਆ ਜਾ ਸਕਦਾ ਹੈ ।ਦੱਸ ਦਈਏ ਕਿ ਆਲੀਆ ਭੱਟ ਨੇ ਡਿਲੀਵਰੀ ਦੇ ਲਈ ਮੁੰਬਈ ਦਾ ਰਿਲਾਇੰਸ ਹਸਪਤਾਲ ਬੁੱਕ ਕਰਵਾਇਆ ਹੈ ।

ਹੋਰ ਪੜ੍ਹੋ : ਰੁਪਿੰਦਰ ਹਾਂਡਾ ਨੇ ਵੀਡੀਓ ਸਾਂਝਾ ਕੀਤਾ, ਦੱਸਿਆ ਗੁਰਬਾਣੀ ‘ਚ ਹੈ ਕਿੰਨੀ ਤਾਕਤ
ਦੱਸ ਦਈਏ ਕਿ ਆਲੀਆ ਭੱਟ ਨੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਆਪਣੀ ਪ੍ਰੈਗਨੇਂਸੀ ਦਾ ਐਲਾਨ ਵੀ ਕਰ ਦਿੱਤਾ ਸੀ । ਕਪੂਰ ਪਰਿਵਾਰ ਵੀ ਨੰਨ੍ਹੇ ਮਹਿਮਾਨ ਦੇ ਸੁਆਗਤ ਲਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਰਣਬੀਰ ਕਪੂਰ ਵੀ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਐਕਸਾਈਟਡ ਹਨ ।

ਆਲੀਆ ਦੇ ਨਾਲ ਵਿਆਹ ਤੋਂ ਪਹਿਲਾਂ ਅਦਾਕਾਰ ਦਾ ਕਈ ਹੀਰੋਇਨਾਂ ਦੇ ਨਾਲ ਨਾਮ ਜੁੜਿਆ ਸੀ । ਉਨ੍ਹਾਂ ਵਿੱਚੋਂ ਹੀ ਹਨ ਦੀਪਿਕਾ ਪਾਦੂਕੋਣ ਅਤੇ ਕੈਟਰੀਨਾ ਕੈਫ, ਜਿਨ੍ਹਾਂ ਦੇ ਨਾਲ ਰਣਬੀਰ ਦੇ ਅਫੇਅਰ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ । ਪਰ ਹੁਣ ਰਣਬੀਰ ਨੇ ਆਲੀਆ ਨੂੰ ਆਪਣਾ ਹਮਸਫ਼ਰ ਬਣਾ ਲਿਆ ਅਤੇ ਦੀਪਿਕਾ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾ ਲਿਆ ।
View this post on Instagram