ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਆਲੀਆ ਭੱਟ ਦਾ ਇਹ ਵੀਡੀਓ, 'POO' ਦੇ ਕਿਰਦਾਰ 'ਚ ਦੇਖ ਕਰੀਨਾ ਕਪੂਰ ਨੇ ਆਲੀਆ ਲਈ ਆਖੀ ਇਹ ਗੱਲ, ਦੇਖੋ ਵੀਡੀਓ

Written by  Lajwinder kaur   |  December 13th 2021 03:48 PM  |  Updated: December 13th 2021 06:12 PM

ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਆਲੀਆ ਭੱਟ ਦਾ ਇਹ ਵੀਡੀਓ, 'POO' ਦੇ ਕਿਰਦਾਰ 'ਚ ਦੇਖ ਕਰੀਨਾ ਕਪੂਰ ਨੇ ਆਲੀਆ ਲਈ ਆਖੀ ਇਹ ਗੱਲ, ਦੇਖੋ ਵੀਡੀਓ

ਕਰਨ ਜੌਹਰ ਦੀ ਸੁਪਰ ਹਿੱਟ ਫ਼ਿਲਮ 'ਕਭੀ ਖੁਸ਼ੀ ਕਭੀ ਗਮ' (K3G) Kabhi Khushi Kabhie Gham ਨੇ ਆਪਣੀ ਰਿਲੀਜ਼ ਦੇ 20 ਸਾਲ ਪੂਰੇ ਕਰ ਲਏ ਹਨ। ਇਸ ਮਲਟੀਸਟਾਰਰ ਫ਼ਿਲਮ 'ਚ ਕਰੀਨਾ ਕਪੂਰ ਖ਼ਾਨ ਨੇ ਆਪਣੇ ਗਲੈਮਰਸ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਕਰੀਨਾ ਕਪੂਰ ਦੇ ਉਸ ਸੀਨ ਦੀ ਕਾਫੀ ਚਰਚਾ ਹੋਈ ਸੀ, ਜਿਸ 'ਚ ਉਹ ‘ਪੂ’ ਦੇ ਕਿਰਦਾਰ 'ਚ ਆਪਣੇ ਕਾਲਜ 'ਚ ਜਲਵੇ ਦਿਖਾਉਂਦੀ ਨਜ਼ਰ ਆਈ ਸੀ। ਇਸ ਸੀਨ 'ਚ ਕਰੀਨਾ ਆਪਣੇ ਸਾਹਮਣੇ ਆਏ ਮੁੰਡਿਆਂ ਨੂੰ ਉਨ੍ਹਾਂ ਦੀਆਂ ਕਮੀਆਂ ਗਿਣਦੀਆਂ ਹੋਈ ਨਜ਼ਰ ਆ ਰਹੀ ਸੀ। ਹੁਣ ਇਸ ਸੀਨ ਨੂੰ ਆਲੀਆ ਭੱਟ ਨੇ ਰੀਕ੍ਰਿਏਟ ਕੀਤਾ ਹੈ। ਆਲੀਆ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਜਦੋਂ ਇਹ ਵੀਡੀਓ ਕਰੀਨਾ ਕਪੂਰ ਖ਼ਾਨ ਨੇ ਦੇਖਿਆ ਤਾਂ ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਈ ਸ਼ੇਅਰ ਕਰਨ ਤੋਂ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਅਤੇ ਲਾਰਾ ਦੱਤਾ ਨੇ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਲਈ ਦਿੱਤੀ ਵਧਾਈ

ਇਸ ਵੀਡੀਓ ਨੂੰ ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ- 'ਪੂ ਤੋਂ ਬਿਹਤਰ ਕੋਈ ਨਹੀਂ, ਸਾਡੇ ਸਮੇਂ ਦੀ ਸਭ ਤੋਂ ਵਧੀਆ ਅਦਾਕਾਰਾ, ਮੇਰੀ ਪਿਆਰੀ ਆਲੀਆ।' ਅਤੇ ਨਾਲ ਹੀ ਉਨ੍ਹਾਂ ਨੇ ਆਲੀਆ, ਰਣਵੀਰ ਸਿੰਘ ਅਤੇ ਇਬਰਾਹਿਮ ਅਲੀ ਖਾਨ ਤੋਂ ਇਲਾਵਾ ਕਰਨ ਜੌਹਰ ਨੂੰ ਵੀ ਟੈਗ ਕੀਤਾ ਹੈ। ਪ੍ਰਸ਼ੰਸਕ ਅਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

inside image of alia bhatt and ranveer singh k3g

ਵੀਡੀਓ ‘ਚ ਦੇਖ ਸਕਦੇ ਹੋ ਆਲੀਆ ਭੱਟ ਕਰੀਨਾ ਦੀ ਤਰ੍ਹਾਂ ਗੁੱਸੇ 'ਚ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਆਲੀਆ ਭੱਟ 'ਪੂ' ਦੇ ਰੂਪ 'ਚ ਨਜ਼ਰ ਆ ਰਹੀ ਹੈ ਅਤੇ ਉਸ ਦੇ ਸਾਹਮਣੇ ਮੁੰਡਿਆਂ  ਦੀ ਲਾਈਨ ਦਿਖਾਈ ਦੇ ਰਹੀ ਹੈ। ਇਸ ਲਾਈਨ 'ਚ ਸੈਫ ਅਲੀ ਖਾਨ ਦਾ ਬੇਟਾ ਇਬਰਾਹਿਮ ਅਲੀ ਖਾਨ ਵੀ ਨਜ਼ਰ ਆ ਰਿਹਾ ਹੈ ਅਤੇ ਅੰਤ 'ਚ ਰਣਵੀਰ ਸਿੰਘ ਵੀ ਇਸ ਲਾਈਨ 'ਚ ਖੜ੍ਹੇ ਦਿਖਾਈ ਦੇ ਰਹੇ ਨੇ। ਇਸ ਵੀਡੀਓ 'ਤੇ ਕਰੀਨਾ ਕਪੂਰ ਨੇ ਆਲੀਆ ਭੱਟ ਦੀ ਖੂਬ ਤਾਰੀਫ ਕੀਤੀ ਹੈ।

ਹੋਰ ਪੜ੍ਹੋ : ਪੰਜਾਬੀ ਗੀਤ ‘ਗੋਰੀ ਦੀਆਂ ਝਾਂਜਰਾਂ’ ‘ਤੇ ਨੀਰੂ ਬਾਜਵਾ ਨੇ ਬਣਾਇਆ ਇੱਕ ਹੋਰ ਨਵਾਂ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Kareena Kapoor-min

ਇਸ ਵੀਡੀਓ ਨੂੰ ਖੁਦ ਆਲੀਆ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਵੀ ਕੈਪਸ਼ਨ ਚ ਲਿਖਿਆ ਹੈ- 'ਮੇਰਾ ਪਸੰਦੀਦਾ ਸੀਨ ਅਤੇ ਮੇਰੇ ਪਸੰਦੀਦਾ ਲੋਕ। K3G ਦੇ 20 ਸਾਲ ਪੂਰੇ ਹੋਣ 'ਤੇ ਸਾਰੀ ਟੀਮ ਨੂੰ ਵਧਾਈ। ਖਬਰਾਂ ਦੇ ਮੁਤਾਬਿਕ ਰਣਬੀਰ ਕਪੂਰ ਅਤੇ ਆਲੀਆ ਭੱਟ ਵੀ ਜਲਦ ਹੀ ਵਿਆਹ ਦੇ ਬੰਧਨ ਚ ਬੱਝ ਸਕਦੇ ਨੇ। ਦੱਸ ਦਈਏ ਆਲੀਆ ਭੱਟ ਕਰਨ ਜੌਹਰ ਵੱਲੋਂ ਨਿਰਦੇਸ਼ਿਤ Rocky Aur Rani Ki Prem Kahani 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network