ਅਮਰ ਨੂਰੀ ਨੇ ਵਿਦੇਸ਼ੀ ਕੁੜੀ ਦੇ ਨਾਲ ਬਣਾਇਆ ਡਾਂਸ ਵੀਡੀਓ

written by Shaminder | September 20, 2022 04:59pm

ਅਮਰ ਨੂਰੀ (Amar Noori) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਗਾਇਕਾ ਇੱਕ ਵਿਦੇਸ਼ੀ ਕੁੜੀ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਲੌਂਗ ਲਾਚੀ-2 ਫ਼ਿਲਮ ਦਾ ਗੀਤ ਚੱਲ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।

Amar noori and upasna singh Image Source : Instagram

ਹੋਰ ਪੜ੍ਹੋ : ਕੋਰਾਲਾ ਮਾਨ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਰੌਂਗ ਰਿਪੋਰਟ’ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਦੱਸ ਦਈਏ ਕਿ ਅਮਰ ਨੂਰੀ ਫ਼ਿਲਮ ਲੌਂਗ ਲਾਚੀ ‘ਚ ਵੀ ਨਜ਼ਰ ਆਏ ਹਨ । ਇਸ ਫ਼ਿਲਮ ‘ਚ ਨੀਰੂ ਬਾਜਵਾ, ਅੰਬਰਦੀਪ, ਅਮਰ ਨੂਰੀ ਅਤੇ ਅਦਾਕਾਰਾ ਜਤਿੰਦਰ ਕੌਰ ਅਤੇ ਜਸਵਿੰਦਰ ਬਰਾੜ ਵੀ ਪਹਿਲੀ ਵਾਰ ਅਦਾਕਾਰੀ ਕਰਦੀ ਹੋਏ ਨਜ਼ਰ ਆਏ ਹਨ ।

Sardool Sikander and Amar noori image From instagram

ਹੋਰ ਪੜ੍ਹੋ : ਪਤਨੀ ਦੇ ਦਿਹਾਂਤ ਤੋਂ ਬਾਅਦ ਰਾਹੁਲ ਦੇਵ ਖੁਦ ਕਰ ਰਹੇ ਪੁੱਤਰ ਦਾ ਪਾਲਣ ਪੋਸ਼ਣ, ਕਿਹਾ ‘ਮਾਂ ਬਣਨਾ ਆਸਾਨ ਨਹੀਂ’

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਅਮਰ ਨੂਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਚੁੱਕੀ ਹੈ ।

Amar noori with son Image Source : Instagram

ਕੁਝ ਸਮਾਂ ਪਹਿਲਾਂ ਹਰਭਜਨ ਮਾਨ ਦੀ ਰਿਲੀਜ਼ ਹੋਈ ਫ਼ਿਲਮ ‘ਪੀ.ਆਰ.’ ‘ਚ ਵੀ ਉਹ ਮਰਹੂਮ ਗਾਇਕ ਤੇ ਆਪਣੇ ਪਤੀ ਸਰਦੂਲ ਸਿਕੰਦਰ ਦੇ ਨਾਲ ਨਜ਼ਰ ਆਏ ਸਨ । ਅਮਰ ਨੂਰੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।

 

View this post on Instagram

 

A post shared by Amar Noori (@amarnooriworld)

You may also like