ਪਾਕਿਸਤਾਨੀ ਅਦਾਕਾਰ ਦੇ ਨਾਲ ਡੇਟਿੰਗ ਦੀਆਂ ਖ਼ਬਰਾਂ ‘ਤੇ ਅਮੀਸ਼ਾ ਪਟੇਲ ਨੇ ਦਿੱਤਾ ਰਿਐਕਸ਼ਨ, ਕਿਹਾ ‘ਇਹ ਮਾਮਲਾ ਬਹੁਤ ਕਰੇਜ਼ੀ ਅਤੇ….’

written by Shaminder | October 01, 2022 04:28pm

ਪਿਛਲੇ ਕਈ ਦਿਨਾਂ ਤੋਂ ਅਮੀਸ਼ਾ ਪਟੇਲ (Ameesha Patel) ਦਾ ਨਾਮ ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਦੇ ਨਾਲ ਜੋੜਿਆ ਜਾ ਰਿਹਾ ਸੀ । ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ । ਦੋਵੇਂ ਬਹਿਰੀਨ ‘ਚ ਹੋਏ ਇੱਕ ਸਮਾਗਮ ਦੇ ਦੌਰਾਨ ਮਿਲੇ ਸਨ । ਇਸੇ ਦੌਰਾਨ ਦੋਵਾਂ ਨੇ ਇੱਕ ਫਨੀ ਵੀਡੀਓ ਸਾਂਝਾ ਕੀਤਾ ਸੀ । ਜਿਸ ਤੋਂ ਬਾਅਦ ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਉੱਡਣ ਲੱਗ ਪਈਆਂ ਸਨ ।

Ameesha Patel romantic video viral

ਹੋਰ ਪੜ੍ਹੋ : ਵੱਖੋ ਵੱਖਰੇ ਦੇਸ਼ਾਂ ਦੇ ਇਨ੍ਹਾਂ ਤਿੰਨ ਕਲਾਕਾਰਾਂ ਨੇ ਭਾਰਤੀ ਗੀਤ ‘ਤੇ ਕੀਤਾ ਡਾਂਸ, ਖੂਬ ਵਟੋਰੀ ਵਾਹ-ਵਾਹੀ, ਵੇਖੋ ਵੀਡੀਓ

ਪਰ ਹੁਣ ਅਮੀਸ਼ਾ ਪਟੇਲ ਨੇ ਇਸ ਬਾਰੇ ਖੁਲਾਸਾ ਕੀਤਾ ਹੈ । ਅਮੀਸ਼ਾ ਪਟੇਲ ਨੇ ਕਿਹਾ ਕਿ ‘ਉਸ ਨੇ ਵੀ ਮੀਡੀਆ ਰਿਪੋਰਟਸ ਪੜੀਆਂ ਹਨ ਅਤੇ ਮੈਨੂੰ ਇਸ ‘ਤੇ ਬਹੁਤ ਹਾਸਾ ਵੀ ਆਇਆ ਹੈ । ਇਹ ਪੂਰਾ ਮਾਮਲਾ ਬਹੁਤ ਹੀ ਕਰੇਜ਼ੀ ਤੇ ਬੇਵਕੂਫੀ ਭਰਿਆ ਹੈ । ਮੈਂ ਕਈ ਸਾਲਾਂ ਬਾਅਦ ਆਪਣੇ ਦੋਸਤ ਨੂੰ ਮਿਲੀ ਅਤੇ ਇਹ ਸਿਰਫ਼ ਇੱਕ ਮੁਲਾਕਾਤ ਸੀ’ ।

ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਨੇ ਪੁੱਤਰ ਦੇ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਾਂ ਪੁੱਤਰ ਦਾ ਅੰਦਾਜ਼

ਅਮੀਸ਼ਾ ਨੇ ਬੀਤੇ ਦਿਨੀਂ ਸਾਂਝੇ ਕੀਤੇ ਗਏ ਵੀਡੀਓ ‘ਤੇ ਗੱਲ ਕਰਦੇ ਹੋਏ ਦੱਸਿਆ ਕਿ ‘ਅੱਬਾਸ ਨੂੰ ਮੇਰੀ ਇਸ ਫ਼ਿਲਮ ਦਾ ਗੀਤ ਬਹੁਤ ਪਸੰਦ ਹੈ । ਇਸ ਦੇ ਨਾਲ ਹੀ ਇਹ ਮੇਰਾ ਪਸੰਦੀਦਾ ਗੀਤ ਵੀ ਹੈ । ਇਸ ਲਈ ਅਸੀਂ ਤੁਰੰਤ ਇਹ ਵੀਡੀਓ ਬਣਾ ਲਿਆ’। ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-੨’ ਨੂੰ ਲੈ ਕੇ ਚਰਚਾ ‘ਚ ਹੈ ।

Sunny Deol, Ameesha Patel's 'Gadar 2' filming is 80 percent complete Image Source: Twitter

ਇਸ ਫ਼ਿਲਮ ‘ਚ ਉਹ ਸੰਨੀ ਦਿਓਲ ਦੇ ਨਾਲ ਕਈ ਸਾਲਾਂ ਬਾਅਦ ਨਜ਼ਰ ਆਉਣ ਵਾਲੀ ਹੈ । ਫ਼ਿਲਮ ਨੂੰ ਲੈ ਕੇ ਦੋਵਾਂ ਦੇ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹਨ । ਇਸ ਤੋਂ ਪਹਿਲਾਂ ਅਮੀਸ਼ਾ ਸੰਨੀ ਦੇ ਨਾਲ ਗਦਰ ਫ਼ਿਲਮ ‘ਚ ਸਕੀਨਾ ਦੇ ਕਿਰਦਾਰ ‘ਚ ਦਿਖਾਈ ਦਿੱਤੀ ਸੀ । ਜਦੋਂਕਿ ਸੰਨੀ ਦਿਓਲ ਤਾਰਾ ਦੇ ਕਿਰਦਾਰ ‘ਚ ਦਿਖਾਈ ਦਿੱਤੇ ਸਨ ।

 

View this post on Instagram

 

A post shared by Ameesha Patel (@ameeshapatel9)

You may also like