ਰੇਖਾ ਲਈ ਪਤਨੀ ਤੇ ਬੱਚਿਆਂ ਨੂੰ ਛੱਡਣ ਜਾ ਰਹੇ ਸਨ ਅਮਿਤਾਬ ਬੱਚਨ, ਪਰ ਇਸ ਘਟਨਾ ਨੇ ਬਦਲ ਦਿੱਤਾ ਸਭ ਕੁਝ

written by Rupinder Kaler | October 12, 2020 02:11pm

ਇੱਕ ਸਮਾਂ ਸੀ ਜਦੋਂ ਅਮਿਤਾਬ ਬੱਚਨ ਤੇ ਰੇਖਾ ਦੇ ਇਸ਼ਕ ਦੇ ਚਰਚੇ ਹਰ ਪਾਸੇ ਹੁੰਦੇ ਸਨ । ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਅਮਿਤਾਬ ਰੇਖਾ ਦੇ ਪਿਆਰ ਵਿੱਚ ਇਸ ਕਦਰ ਪਾਗਲ ਸਨ ਕਿ ਉਹ ਰੇਖਾ ਲਈ ਜਯਾ ਬੱਚਨ ਤੇ ਦੋ ਬੱਚਿਆਂ ਨੂੰ ਛੱਡਣ ਲਈ ਵੀ ਤਿਆਰ ਸਨ । ਪਰ ਜਯਾ ਬੱਚਨ ਦੀ ਸਮਝਦਾਰੀ ਕਰਕੇ ਅਮਿਤਾਭ ਅਜਿਹਾ ਕੁਝ ਵੀ ਨਹੀਂ ਕਰ ਸਕੇ ।

amitabh-bachchan

ਹੋਰ ਪੜ੍ਹੋ :

ਪਰ ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਰੇਖਾ ਕਰਕੇ ਇਸ ਜੋੜੇ ਦੀ ਜ਼ਿੰਦਗੀ ਨਰਕ ਬਣ ਗਈ ਸੀ । ਰੇਖਾ ਅਕਸਰ ਅਮਿਤਾਬ ਨੂੰ ਲੈ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਰਹੀ ਉੱਥੇ ਅਮਿਤਾਬ ਇਸ ਨੂੰ ਲੈ ਕੇ ਹਮੇਸ਼ਾ ਚੁੱਪ ਰਹੇ, ਪਰ ਰੇਖਾ ਲਈ ਉਹਨਾਂ ਦਾ ਪਿਆਰ ਘੱਟ ਨਹੀਂ ਸੀ ।ਅਮਿਤਾਬ ਨੇ ਰੇਖਾ ਨੂੰ ਲੈ ਕੇ ਆਪਣੇ ਅਫੇਅਰ ਨੂੰ ਲੈ ਕੇ ਨਾਂਹ ਕੀਤੀ ਪਰ ਏਨਾਂ ਜ਼ਰੂਰ ਸੀ ਕਿ ਰੇਖਾ ਤੇ ਅਮਿਤਾਬ ਵਿੱਚ ਜ਼ਰੂਰ ਕੁਝ ਸੀ । ਦੋਹਾਂ ਦੀ ਮੁਲਾਕਾਤ ‘ਦੋ ਅਨਜਾਨੇ’ ਫ਼ਿਲਮ ਦੇ ਸੈੱਟ ਤੇ ਹੋਈ ਸੀ ।

amitabh-bachchan

ਇਸ ਤੋਂ ਬਾਅਦ ਇਸ ਜੋੜੀ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ । ਇਸ ਦੇ ਨਾਲ ਹੀ ਇਸ ਜੋੜੀ ਦੇ ਇਸ਼ਕ ਦੇ ਚਰਚੇ ਹਰ ਥਾਂ ਤੇ ਹੋਣ ਲੱਗੇ । ਜਿਸ ਦੀ ਭਣਕ ਜਯਾ ਦੇ ਕੰਨਾਂ ਤੱਕ ਪਹੁੰਚੀ । ਇਸ ਤੋਂ ਬਾਅਦ ਜਯਾ ਨੇ ਰੇਖਾ ਨੂੰ ਆਪਣੇ ਘਰ ਖਾਣੇ ਤੇ ਬੁਲਾਇਆ, ਜਿਸ ਤੋਂ ਬਾਅਦ ਸਭ ਕੁਝ ਬਦਲ ਗਿਆ । ਖ਼ਬਰਾਂ ਦੀ ਮੰਨੀਏ ਤਾਂ ਉਸ ਸਮੇਂ ਅਮਿਤਾਬ ਸ਼ੂਟਿੰਗ ਲਈ ਮੁੰਬਈ ਤੋਂ ਬਾਹਰ ਗਏ ਹੋਏ ਸਨ, ਇਸ ਦੌਰਾਨ ਜਯਾ ਨੇ ਰੇਖਾ ਨੂੰ ਡਿਨਰ ਤੇ ਬੁਲਾਇਆ ।

amitabh-bachchan

ਜਾਂਦੇ ਸਮੇਂ ਰੇਖਾ ਨੂੰ ਜਯਾ ਨੇ ਕਿਹਾ ‘ਭਾਵੇਂ ਕੁਝ ਵੀ ਹੋ ਜਾਵੇ ਪਰ ਮੈਂ ਅਮਿਤ ਨੂੰ ਨਹੀਂ ਛੱਡਾਂਗੀ’ । ਅਮਿਤਾਬ ਨੂੰ ਇਸ ਬਾਰੇ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਰੇਖਾ ਤੋਂ ਦੂਰੀ ਬਣਾ ਲਈ । ਇਸ ਜੋੜੀ ਦੀ ਆਖਰੀ ਫ਼ਿਲਮ ਸਿਲਸਿਲਾ ਸੀ । ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਾਫੀ ਟੈਨਸ਼ਨ ਦਾ ਮਾਹੌਲ ਰਿਹਾ ।

You may also like