ਸ਼ਹਿਨਸ਼ਾਹ ਤੋਂ ਬਾਅਦ ਕਾਦਰ ਖਾਨ ਨੇ ਅਮਿਤਾਭ ਬੱਚਨ ਨਾਲ ਇਸ ਵਜ੍ਹਾ ਕਰਕੇ ਨਹੀਂ ਕੀਤਾ ਕਿਸੇ ਹੋਰ ਫਿਲਮ ਵਿੱਚ ਕੰਮ, ਦੇਖੋ ਵੀਡਿਓ  

written by Rupinder Kaler | January 11, 2019

ਹਿੰਦੀ ਫਿਲਮਾਂ ਦੇ ਕਮੇਡੀ ਕਲਾਕਾਰ ਕਾਦਰ ਖਾਨ ਨੇ ਆਪਣੇ ਦਿਹਾਂਤ ਤੋਂ ਕਈ ਸਾਲ ਪਹਿਲਾਂ ਇੱਕ ਇੰਟਰਵਿਊ ਦਿੱਤਾ ਸੀ । ਇਸ ਇੰਟਰਵਿਊ ਵਿੱਚ ਕਾਦਰ ਖਾਨ ਨੇ ਇਸ ਸਦੀ ਦੇ ਮਹਾ ਨਾਇਕ ਅਮਿਤਾਭ ਬੱਚਨ ਬਾਰੇ ਬਹੁਤ ਸਾਰੇ ਖੁਲਾਸੇ ਕੀਤੇ ਹਨ । ਇਹ ਇੰਟਰਵਿਊ ਯੂਟਿਊਬ ਤੇ ਮੌਜੂਦ ਹੈ । ਇਸ ਵੀਡਿਓ ਵਿੱਚ ਕਾਦਰ ਖਾਨ ਦੱਸ ਰਹੇ ਹਨ ਕਿ ਉਹਨਾਂ ਨੇ ਕਰੀਅਰ ਵਿੱਚ ਕਈ ਉਤਰਾਅ ਚੜਾਅ ਦੇਖੇ ਹਨ।

kader khan kader khan

ਪਰ ਉਹਨਾਂ ਦੇ ਸਬੰਧ ਅਮਿਤਾਭ ਬੱਚਨ ਨਾਲ ਕਦੇ ਸੁਖਾਵੇਂ ਨਹੀਂ ਰਹੇ । ਉਹਨਾਂ ਨੇ ਦੱਸਿਆ ਕਿ ਫਿਲਮ ਸ਼ਹਿਨਸ਼ਾਹ ਵਿੱਚੋਂ ਬਾਹਰ ਹੋਣ ਤੋਂ ਬਾਅਦ ਦੋਵਾਂ ਨੇ ਕਦੇ ਵੀ ਇੱਕਠੇ ਕਿਸੇ ਫਿਲਮ ਵਿੱਚ ਕੰਮ ਨਹੀਂ ਕੀਤਾ ।ਪਰ ਬਹੁਤ ਘੱਟ ਲੋਕ ਜਾਣਦੇ ਹਨ ਹਨ ਇਸ ਦਾ ਕਾਰਨ ਕੀ ਸੀ । ਇੰਟਵਿਊ ਵਿੱਚ ਕਾਦਰ ਖਾਨ ਨੇ ਦੱਸਿਆ ਕਿ ਇੱਕ ਵਾਰ ਸਾਊਥ ਦੇ ਲੋਕ ਫਿਲਮ ਦੀ ਸ਼ੂਟਿੰਗ ਤੇ ਮੌਜੂਦ ਸਨ ਤੇ ਉਹ ਅਮਿਤਾਭ ਬੱਚਨ ਨੂੰ ਸਰ ਸਰ ਕਹਿ ਕੇ ਗੱਲ ਕਰ ਰਹੇ ਸਨ ।

kader khan kader khan

ਕਾਦਰ ਖਾਨ ਨੇ ਇਹਨਾਂ ਲੋਕਾਂ ਨੂੰ ਪੁਛਿਆ ਕਿ ਇਹ ਸਰ ਕੌਣ ਹੈ ਤਾਂ ਉਸੇ ਟਾਈਮ ਅਮਿਤਾਭ ਬੱਚਨ ਉੱਥੇ ਆਏ ਤੇ ਉਸ ਨੇ ਕਿਹਾ ਕਿ ਇਹ ਹੈ ਸਰ । ਜਿਸ ਤੇ ਕਾਦਰ ਖਾਨ ਨੇ ਕਿਹਾ ਕਿ ਇਹ ਤਾਂ ਅਮਿਤਾਭ ਬੱਚਨ ਹੈ । ਕਾਦਰ ਖਾਨ ਭਾਵੁਕ ਹੋ ਕੇ ਕਹਿੰਦੇ ਹਨ ਕਿ ਕੋਈ ਆਪਣੇ ਭਰਾ ਜਾਂ ਦੋਸਤ ਨੂੰ ਸਰ ਕਹਿਕੇ ਥੋੜਾ ਬਲਾਉਂਦਾ ਹੈ ।

https://www.youtube.com/watch?time_continue=88&v=u-pIPrA44bo

ਪਰ ਕਾਦਰ ਖਾਨ ਦੀ ਇਸ ਗੱਲ ਦਾ ਅਮਿਤਾਭ ਬੱਚਨ ਨੇ ਏਨਾਂ ਬੁਰਾ ਮਨਾਇਆ ਕਿ ਉਸ ਨੂੰ ਫਿਲਮ ਸ਼ਹਿਨਸ਼ਾਹ ਵਿੱਚੋਂ ਬਾਹਰ ਕਰਵਾ ਦਿੱਤਾ ਜਿਸ ਤੋਂ ਬਾਅਦ ਕਦੇ ਵੀ ਦੋਹਾਂ ਨੇ ਇੱਕਠੇ ਕੰਮ ਨਹੀ ਕੀਤਾ । ਇਹ ਗੱਲ ਕਾਦਰ ਖਾਨ ਦੇ ਦਿਲ ਵਿੱਚ ਤਾਉਮਰ ਚੁੱਭਦੀ ਰਹੀ ।

You may also like