ਐਮੀ ਵਿਰਕ,ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਜੋੜੀ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’ ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ
ਐਮੀ ਵਿਰਕ,ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਜੋੜੀ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’ ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ
ਪੰਜਾਬੀ ਫ਼ਿਲਮਾ ਦਾ ਦਾਇਰਾ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਹਰ ਹਫਤੇ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ। ਬਹੁਤ ਸਾਰੀਆਂ ਫ਼ਿਲਮਾਂ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਰਹੀਆਂ ਹਨ। ਕੋਵਿਡ ਕਰਕੇ ਫ਼ਿਲਮਾਂ ਰਿਲੀਜ਼ ਉੱਤੇ ਕਾਫੀ ਪ੍ਰਭਾਵ ਪਿਆ ਹੈ। ਇਸ ਕਰਕੇ ਹਰ ਰੋਜ਼ ਕਲਾਕਾਰ ਆਪਣੀ ਫ਼ਿਲਮਾਂ ਦੀ ਰਿਲੀਜ਼ ਡੇਟ ਦੀ ਘੋਸ਼ਣਾ ਕਰ ਰਹੇ ਹਨ। ਇਸ ਦੌਰਾਨ ਐਮੀ ਵਿਰਕAmmy Virk ,ਸਰਗੁਣ ਮਹਿਤਾ Sargun Mehtaਤੇ ਨਿਮਰਤ ਖਹਿਰਾ Nimrat khairaਦੀ ਜੋੜੀ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਗਈ ਹੈ।

ਪਾਲੀਵੁੱਡ ਵਿੱਚ ਬਤੌਰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵੱਜੋਂ ਪਹਿਚਾਣ ਰੱਖਣ ਵਾਲੇ ਅੰਬਰਦੀਪ ਸਿੰਘ ਦੀ ਆਪਣੀ ਫ਼ਿਲਮ ਸੌਂਕਣ ਸੌਂਕਣੇ saunkan saunkane ਜੋ ਕਿ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਰਗੁਣ ਮਹਿਤਾ, ਐਮੀ ਵਿਰਕ ਤੇ ਨਿਮਰਤ ਖਹਿਰਾ ਨੇ ਆਪਣੇ ਆਪ ਆਪਣੇ ਇੰਸਟਾਗ੍ਰਾਮ ਪੇਜ਼ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ 6 ਮਈ ਨੂੰ ਸੌਂਕਣ ਸੌਂਕਣੇ ਰਿਲੀਜ਼ ਹੋਣ ਜਾ ਰਹੀ ਹੈ ਤੇ ਹੁਣ ਉਡੀਕ ਖਤਮ..’। ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹੈ।

ਜੇ ਗੱਲ ਕਰੀਏ ਇਸ ਫ਼ਿਲਮ ਦੀ ਸ਼ੂਟਿੰਗ ਸਾਲ 2020 ਹੋਈ ਸੀ। ਸ਼ੂਟਿੰਗ ਸੈੱਟ ਤੋਂ ਸਰਗੁਣ ਤੇ ਨਿਮਰਤ ਦੇ ਕਈ ਵੀਡੀਓਜ਼ ਵਾਇਰਲ ਹੋਏ ਸੀ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਦੋਵਾਂ ਹੀਰੋਇਨਾਂ ਦਾ ਪੇਂਡੂ ਅੰਦਾਜ਼ ਦੇਖਣ ਨੂੰ ਮਿਲੇਗਾ। ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਇਹ ਇਕ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
