ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ 'ਆਟੇ ਦੀ ਚਿੜ੍ਹੀ' ਨਾਲ ਦਰਸ਼ਕਾਂ ਦੇ ਨਾਲ ਹੋਣਗੇ ਰੁਬਰੂ

written by Shaminder | August 30, 2018

ਇੱਕ ਸੁਰਾਂ ਦਾ ਸਰਤਾਜ਼ ਅਤੇ ਦੂਜੀ ਅਦਾਕਾਰੀ 'ਚ ਮੱਲਾਂ ਮਾਰਨ ਵਾਲੀ ਮੁਟਿਆਰ। ਜਦੋਂ ਇਸ ਤਰਾਂ ਦੀਆਂ ਪ੍ਰਤਿਭਾਵਾਂ ਮਿਲ ਜਾਣ ਤਾਂ ਫਿਰ ਉਨ੍ਹਾਂ ਦੀ ਮਕਬੂਲੀਅਤ ਕਿਸ ਦਰਜੇ ਤੱਕ ਪਹੁੰਚ ਸਕਦੀ ਹੈ ਇਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨੌਜਵਾਨ ਦਿਲਾਂ ਦੀ ਧੜਕਣ ਅਤੇ ਨੀਰੂ ਬਾਜਵਾ ਅਤੇ ਸੁਰਾਂ ਦੇ ਸੁਰੀਲੇ ਅੰਮ੍ਰਿਤ ਮਾਨ Amrit Maanਦੀ ।

https://www.instagram.com/p/Bmf0cr_H3zk/?hl=en&taken-by=amritmaan106

ਜੋ ਗਾਇਕੀ ਦੇ ਨਾਲ ਨਾਲ ਹੁਣ ਅਦਾਕਾਰੀ ਦੇ ਖੇਤਰ 'ਚ ਵੀ ਲਗਾਤਾਰ ਮੱਲਾਂ ਮਾਰ ਰਹੇ ਨੇ । ਹੁਣ ਇਹ ਦੋਵੇਂ ਕਲਾਕਾਰ ਆਪਣੀ ਫਿਲਮ Movie 'ਆਟੇ ਦੀ ਚਿੜ੍ਹੀ' ਨਾਲ ਦਰਸ਼ਕਾਂ 'ਚ ਆਪਣੀ ਹਾਜ਼ਰੀ ਲਗਵਾਉਣਗੇ । ਫਿਲਮ ਦੇ ਕਲਾਕਾਰ ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ। ਇਸ ਵੀਡਿਓ 'ਚ ਉਹ ਦੱਸ ਰਹੇ ਨੇ ਕਿ ਉਨ੍ਹਾਂ ਦੀ ਇਸ ਫਿਲਮ ਦੀ ਐਡੀਟਿੰਗ ਦਾ ਕੰਮ ਲੱਗਭੱਗ ਪੂਰਾ ਹੋ ਚੁੱਕਿਆ ਹੈ ।

ਇਸ ਫਿਲਮ ਨੂੰ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ ।ਇਹ ਫਿਲਮ ਉੱਨੀ ਅਕਤੂਬਰ ਨੂੰ ਪੂਰੀ ਦੁਨੀਆ 'ਚ ਰਿਲੀਜ਼ ਹੋਵੇਗੀ ।ਨੀਰੂ ਬਾਜਵਾ 'ਤੇ ਅੰਮ੍ਰਿਤ ਮਾਨ ਇਸ ਫਿਲਮ 'ਚ ਮੁੱਖ ਕਿਰਦਾਰਾਂ ਦੇ ਤੌਰ 'ਤੇ ਨਜ਼ਰ ਆਉਣਗੇ।ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ ।

ਇਸ ਫਿਲਮ 'ਚ ਗੁਰਪ੍ਰੀਤ ਘੁੱਗੀ,ਕਰਮਜੀਤ ਅਨਮੋਲ ,ਨਿਸ਼ਾ ਬਾਨੋ,ਸਰਦਾਰ ਸੋਹੀ,ਨਿਰਮਲ ਰਿਸ਼ੀ ,ਹਾਰਬੀ ਸੰਘਾ ਵੀ ਨਜ਼ਰ ਆਉਣਗੇ । ਹੈਰੀ ਭੱਟੀ ਹੁਣ ਤੱਕ 'ਰੱਬ ਦਾ ਰੇਡੀਓ', 'ਸਰਦਾਰ ਮੁਹੰਮਦ' ਵਰਗੀਆਂ ਹਿੱਟ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਦੇ ਚੁੱਕੇ ਨੇ ।

 

 

You may also like