
ਅੰਮ੍ਰਿਤ ਮਾਨ (Amrit Maan) ਨੇ ਆਪਣੀ ਬਜ਼ੁਰਗ ਫੈਨ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਅੰਮ੍ਰਿਤ ਮਾਨ ਆਪਣੀ ਬਜ਼ੁਰਗ ਫੈਨ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਜ਼ੁਰਗ ਮਹਿਲਾ ਫੈਨ ਅੰਮ੍ਰਿਤ ਮਾਨ ਨੂੰ ਕੁਝ ਗਿਫਟ ਦੇ ਰਹੀ ਹੈ ਅਤੇ ਗਾਇਕ ਵੀ ਆਪਣੀ ਇਸ ਬਜ਼ੁਰਗ ਫੈਨ ਦਾ ਮਾਣ ਨਹੀਂ ਤੋੜਦੇ ਅਤੇ ਬੜੀ ਹੀ ਗਰਮਜੋਸ਼ੀ ਦੇ ਨਾਲ ਉਸ ਨੂੰ ਮਿਲਦੇ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।
ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅੰਮ੍ਰਿਤ ਮਾਨ ਗਾਉਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਮਾਲਕ ਵੀ ਹਨ ।

ਹੁਣ ਤੱਕ ਉਨ੍ਹਾਂ ਦੇ ਲਿਖੇ ਗੀਤ ਕਈ ਗਾਇਕ ਗਾ ਚੁੱਕੇ ਹਨ ।ਗਾਇਕੀ ਦੇ ਨਾਲ –ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਚੁੱਕੇ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਹਾਲ ਹੀ ‘ਚ ਯੋਗਰਾਜ ਸਿੰਘ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਬੱਬਰ’ ਨੂੰ ਲੈ ਕੇ ਚਰਚਾ ‘ਚ ਆਏ ਸਨ ।

ਇਸ ਫ਼ਿਲਮ ‘ਚ ਉਨ੍ਹਾਂ ਨੇ ਨੈਗੇਟਿਵ ਕਿਰਦਾਰ ਨਿਭਾਇਆ ਸੀ । ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤ ਮਾਨ ਆਪਣੇ ਖ਼ਾਸ ਦੋਸਤ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਲੈ ਕੇ ਕਾਫੀ ਅਪਸੈੱਟ ਨਜ਼ਰ ਆਏ ਸਨ । ਪਰ ਹੌਲੀ ਹੌਲੀ ਉਨ੍ਹਾਂ ਦੀ ਜ਼ਿੰਦਗੀ ਨਾਰਮਲ ਹੋ ਰਹੀ ਹੈ ਅਤੇ ਉਹ ਹੁਣ ਕਈ ਸ਼ੋਅਜ਼ ‘ਚ ਨਜ਼ਰ ਆ ਰਹੇ ਹਨ ।
View this post on Instagram
;