ਅੰਮ੍ਰਿਤ ਮਾਨ ਆਪਣੇ ਪਰਿਵਾਰ ਦੀ ਤਸਵੀਰ ਸਾਂਝੀ ਕਰ ਹੋਏ ਭਾਵੁਕ, ਕਿਹਾ ‘ਮੰਮੀ ਵੀ ਚਲੇ ਗਏ, ਦਾਦੀ ਵੀ ਚਲੇ ਗਏ, ਪਤਾ ਨਹੀਂ ਕਿਹੜੇ ਜਨਮ ‘ਚ ਇੱਕਠੇ ਹੋਵਾਂਗੇ’

written by Shaminder | July 18, 2022

ਅੰਮ੍ਰਿਤ ਮਾਨ (Amrit Maan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਰਿਵਾਰ ਦੀ ਇੱਕ ਤਸਵੀਰ (Family Pic)  ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅੰਮ੍ਰਿਤ ਮਾਨ ਭਾਵੁਕ ਹੋ ਗਏ । ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਉਹ ਵੀ ਦਿਨ ਹੁੰਦੇ ਸੀ, ਪਰ ਇਸ ਤਸਵੀਰ ਚੋਂ ਸਿਰਫ ਮੇਰੇ ਡੈਡ ਮੌਜੂਦਾ ਸਮੇਂ ‘ਚ ਮੇਰੇ ਨਾਲ ਹਨ । ਦਾਦੀ ਜੀ ਵੀ ਚਲੇ ਗਏ, ਮੌਮ ਵੀ ਮੇਰੇ ਕੋਲ ਨਹੀਂ। ਪਾਬਲੋ ਵੀ ਪਿਛਲੇ ਸਾਲ ਚਲਾ ਗਿਆ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦੋਸਤ ਅੰਮ੍ਰਿਤ ਮਾਨ ਨੇ ਕਿਹਾ ‘ਗੀਤਾਂ ਤੋਂ ਤਾਂ ਲੱਗਦਾ ਕਿ ਉਸ ਨੂੰ ਆਪਣੀ ਮੌਤ ਬਾਰੇ ਪਤਾ ਸੀ, ਪਰ ਸੱਚ ਕੀ ਹੈ ਉਹ ਆਪਣੇ ਲੈ ਗਿਆ’

ਕੀ ਪਤਾ ਕਿਹੜੇ ਜਨਮ ‘ਚ ਇੱਕਠੇ ਹੋਵਾਂਗੇ ।ਅਰਦਾਸ ਕਰਦਾ ਕਿ ਓਸੇ ਕੁੱਖ ਚੋਂ ਜਨਮ ਲਵਾਂ ਜੇ ਮੌਕੇ ਮਿਲੇ’। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅੰਮ੍ਰਿਤ ਮਾਨ ਭਾਵੁਕ ਹੋ ਗਏ । ਦੱਸ ਦਈਏ ਕਿ ਅੰਮ੍ਰਿਤ ਮਾਨ ਦੀ ਮਾਤਾ ਜੀ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ ।

amrit maan ,, image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਅੰਮ੍ਰਿਤ ਮਾਨ, ਕਿਹਾ ਯਾਰਾ ਇਸ ਵਾਰ ਤੇਰੀ ਵਿਸ਼ ਨਹੀਂ ਆਈ…

ਉਹ ਅਕਸਰ ਆਪਣੀ ਮਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਮਾਂ ਨੂੰ ਕਾਫੀ ਮਿਸ ਕਰਦੇ ਹਨ । ਹਾਲ ਹੀ ‘ਚ ਉਸ ਦੇ ਖ਼ਾਸ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ । ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅੰਮ੍ਰਿਤ ਮਾਨ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ।

Amrit-Maan , image from google

ਉਹ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਨੇ । ਫ਼ਿਲਮ ‘ਆਟੇ ਦੀ ਚਿੜੀ’, ‘ਬੱਬਰ’ ਸਣੇ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ । ‘ਬੱਬਰ’ ਫ਼ਿਲਮ ‘ਚ ਉਨ੍ਹਾਂ ਨੇ ਨੈਗੇਟਿਵ ਕਿਰਦਾਰ ਨਿਭਾਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ ।

 

View this post on Instagram

 

A post shared by Amrit Maan (@amritmaan106)

You may also like