ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਹਾਂਜੀ ਹਾਂਜੀ’ ਰਿਲੀਜ਼, ਕੁੜੀ ਦੇ ਹੁਸਨ ਦੀ ਤਾਰੀਫ ਕਰਦੇ ਨਜ਼ਰ ਆਇਆ ਗਾਇਕ

written by Shaminder | September 16, 2022 05:48pm

ਅੰਮ੍ਰਿਤ ਮਾਨ (Amrit Maan) ਦਾ ਨਵਾਂ ਗੀਤ (Song)  ‘ਹਾਂਜੀ ਹਾਂਜੀ’ (Hanji Hanji) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਲਿਖੇ ਹਨ । ਗੀਤ ‘ਚ ਇੱਕ ਕੁੜੀ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ । ਵੀਡੀਓ ਸੁੱਖ ਸੰਘੇੜਾ ਦੇ ਵੱਲੋਂ ਬਣਾਈ ਗਾਈ ਹੈ ਅਤੇ ਫੀਚਰਿੰਗ ‘ਚ ਅੰਮ੍ਰਿਤ ਮਾਨ ਦੇ ਨਾਲ ਫੀਮੇਲ ਮਾਡਲ ਦੇ ਤੌਰ ‘ਤੇ ਪ੍ਰੀਤ ਔਜਲਾ ਨਜ਼ਰ ਆ ਰਹੀ ਹੈ ।

Amrit Maan,,,,, Image Source : Instagram

ਹੋਰ ਪੜ੍ਹੋ : ਅਪਾਰਸ਼ਕਤੀ ਖੁਰਾਣਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਹੋ ਰਿਹਾ ਵਾਇਰਲ

ਇਸ ਗੀਤ ‘ਚ ਅੰਮ੍ਰਿਤ ਮਾਨ ਨੇ ਇੱਕ ਕੁੜੀ ਦੇ ਹੁਸਨ ਦੀ ਤਾਰੀਫ ਕੀਤੀ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

Amrit Maan Image Source : Instagram

ਹੋਰ ਪੜ੍ਹੋ :  ਪ੍ਰਮਿੰਦਰ ਗਿੱਲ ਨੇ ਆਪਣੀ ਧੀ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਧੀ ਨੂੰ ਵਿਆਹੁਤਾ ਜੀਵਨ ਦੇ ਲਈ ਦਿੱਤੀਆਂ ਅਸੀਸਾਂ

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ । ੳੇੁਨ੍ਹਾਂ ਦੇ ਲਿਖੇ ਗੀਤ ਕਈ ਗਾਇਕਾਂ ਨੇ ਗਾਏ ਹਨ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਹੱਥ ਅਜ਼ਮਾਇਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

Amrit Maan , Image Source : Instagram

ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਬੱਬਰ’ ਆਈ ਸੀ । ਇਸ ਫ਼ਿਲਮ ‘ਚ ਉਹ ਨੈਗਟਿਵ ਕਿਰਦਾਰ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ‘ਆਟੇ ਦੀ ਚਿੜੀ’, ‘ਚੰਨਾ ਮੇਰਿਆ’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

You may also like