ਅੰਗਰੇਜ ਅਲੀ ਨੇ ਕਰਨ ਔਜਲਾ ਦੇ ਨਾਲ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਦੋਵੇਂ ਗਾਇਕ ਗਾਉਂਦੇ ਹੋਏ ਨਜ਼ਰ ਆ ਰਹੇ ਨੇ- ‘ਸੁੱਖ ਨਾਲ ਮਿੱਤਰਾਂ ਦੇ ਯਾਰ ਬੜੇ’

written by Lajwinder kaur | May 20, 2021 10:02am

ਪੰਜਾਬੀ ਸੰਗੀਤ ਜਗਤ ਦੇ ਬਾਕਮਾਲ ਦੇ ਗਾਇਕ ਅੰਗਰੇਜ ਅਲੀ ਜੋ ਕਿ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਇੱਕ ਪੁਰਾਣਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

singer anrej ali image image source- instagram 

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਆਪਣੀ ਖੁਸ਼ੀ ਦਰਸ਼ਕਾਂ ਦੇ ਨਾਲ ਕੀਤੀ ਸਾਂਝੀ, ਨਵੀਂ ਲਗਜ਼ਰੀ ਕਾਰ ਦੀ ਝਲਕ ਦਰਸ਼ਕਾਂ ਦੇ ਨਾਲ ਕੀਤੀ ਸ਼ੇਅਰ

singer anrej ali with singer karan ajula image source- instagram

ਇਸ ਵੀਡੀਓ ‘ਚ ਦੇਖ ਸਕਦੇ ਹੋ ਗਾਇਕ ਅੰਗਰੇਜ ਅਲੀ ਤੇ ਕਰਨ ਔਜਲਾ ਸਟੇਜ ਉੱਤੇ ਇਕੱਠੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਅੰਗਰੇਜ ਅਲੀ ਆਪਣਾ ਸੁਪਰ ਹਿੱਟ ਗੀਤ ‘ਸੁੱਖ ਨਾਲ ਮਿੱਤਰਾਂ ਦੇ ਯਾਰ ਬੜੇ’ ਗਾ ਰਹੇ ਨੇ ਤੇ ਨਾਲ ਹੀ ਕਰਨ ਔਜਲਾ ਵੀ ਵਿੱਚ-ਵਿੱਚ ਆਪਣੀ ਗਾਇਕੀ ਦੇ ਨਾਲ ਸਾਥ ਦੇ ਰਹੇ ਨੇ। ਦੋਵੇਂ ਗਇਕਾਂ ਦਾ ਪਿਆਰਾ ਜਿਹਾ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਹੇਠ ਦਿੱਤੇ ਲਿੰਕ ‘ਤੇ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ । ਕਮੈਂਟ ਕਰਕੇ ਦੱਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ।

punjabi singer angrej ali image source- instagram

ਅੰਗਰੇਜ ਅਲੀ ਸਮੇਂ-ਸਮੇਂ ਤੇ ਆਪਣੇ ਸਿੰਗਲ ਟਰੈਕ ਲੈ ਕੇ ਆਉਂਦੇ ਰਹਿੰਦੇ ਨੇ। ਪਿੱਛੇ ਜਿਹੇ ਅੰਗਰੇਜ਼ ਅਲੀ ਆਪਣੇ ਨਵੇਂ ਗੀਤ ‘ਅਰਾਊਂਡ-5’ ਦਰਸ਼ਕਾਂ ਦੇ ਸਨਮੁੱਖ ਹੋਇਆ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ। ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਅੰਗਰੇਜ ਅਲੀ ਦਾ ਕਿਹੜਾ ਗੀਤ ਜ਼ਿਆਦਾ ਪਸੰਦ ਹੈ।

 

 

View this post on Instagram

 

A post shared by Angrej Ali (@angrejaliofficial)

You may also like