ਅਨਿਲ ਕਪੂਰ ਦੇ ਹਮਸ਼ਕਲ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ, ਅਦਾਕਾਰ ਦੀ ਕਾਰਬਨ ਕਾਪੀ ਲੱਗਦਾ ਹੈ ਇਹ ਸ਼ਖਸ

written by Shaminder | September 19, 2022 05:00pm

ਅਨਿਲ ਕਪੂਰ (Anil Kapoor ) ਆਪਣੀ ਫਿੱਟਨੈਸ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੇ ਹਮਸ਼ਕਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਅਨਿਲ ਕਪੂਰ ਹੀ ਹਨ ਜਾਂ ਫਿਰ ਕੋਈ ਹੋਰ। ਅਨਿਲ ਕਪੂਰ ਬਾਲੀਵੁੱਡ ਦੇ ਅਜਿਹੇ ਅਦਾਕਾਰ ਹਨ ।ਜੋ ਆਪਣੀ ਉਮਰ ਅਤੇ ਦਿੱਖ ਦੇ ਮਾਮਲੇ ਅੱਜ ਕੱਲ੍ਹ ਦੇ ਕਲਾਕਾਰਾਂ ਨੂੰ ਮਾਤ ਦਿੰਦੇ ਹੋਏ ਨਜ਼ਰ ਆਉਂਦੇ ਨੇ ।

Anil Kapoor Image Source : Instagram

ਹੋਰ ਪੜ੍ਹੋ : ਗੀਤਾ ਬਸਰਾ ਨੇ ਹਰਭਜਨ ਸਿੰਘ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਅਨਿਲ ਕਪੂਰ ਬਾਲੀਵੁੱਡ ‘ਤੇ ਪਿਛਲੇ ਲੰਮੇ ਸਮੇਂ ਤੋਂ ਰਾਜ ਕਰ ਰਹੇ ਹਨ ਤੇ ਹੁਣ ਵੀ ਫ਼ਿਲਮਾਂ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਵੋ ਸਾਤ ਦਿਨ’ ਫ਼ਿਲਮ ਦੇ ਨਾਲ ਕੀਤੀ ਸੀ ।

Anil Kapoor ,, Image Source : Instagram

ਹੋਰ ਪੜ੍ਹੋ : ਮੁਹੱਬਤ ਦੀਆਂ ਗੱਲਾਂ ਕਰਦਾ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਤਿੱਤਲੀ’ ਹੋਇਆ ਰਿਲੀਜ਼

ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਪਦਮਨੀ ਕੋਹਲਾਪੁਰੀ ਨਜ਼ਰ ਆਏ ਸਨ । ਅਨਿਲ ਕਪੂਰ ਨੇ ਬੇਟਾ, ਲੋਫਰ, ਜੁਦਾਈ, ਬੇਟਾ ਸਣੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ ।ਅਨਿਲ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੁਨੀਤਾ ਕਪੂਰ ਦੇ ਨਾਲ ਵਿਆਹ ਕਰਵਾਇਆ ।

Anil Kapoor ,, Image Source : Instagram

ਜਿਸ ਤੋਂ ਉਨ੍ਹਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੋਇਆ  । ਦੋਵਾਂ ਧੀਆਂ ਦਾ ਵਿਆਹ ਹੋ ਚੁੱਕਿਆ ਹੈ । ਹਾਲ ਹੀ ‘ਚ ਅਨਿਲ ਕਪੂਰ ਨਾਨਾ ਬਣੇ ਹਨ । ਉਨ੍ਹਾਂ ਦੀ ਵੱਡੀ ਧੀ ਸੋਨਮ ਕਪੂਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ । ਜਿਸ ਦੀਆਂ ਤਸਵੀਰਾਂ ਵੀ ਪਿਛਲੇ ਦਿਨੀਂ ਕਾਫੀ ਵਾਇਰਲ ਹੋਈਆਂ ਸਨ ।

 

View this post on Instagram

 

A post shared by CineRiser (@cineriserofficial)

You may also like