ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਬਣੇ ਸਮਾਰਟ ਜੋੜੀ,ਜਿੱਤੀ 25 ਲੱਖ ਦੀ ਨਕਦ ਰਾਸ਼ੀ

written by Shaminder | June 03, 2022

ਟੀਵੀ ਉੱਤੇ ਕਈ ਰਿਆਲਟੀ ਸ਼ੋਅ ਚੱਲ ਰਹੇ ਹਨ । ਜਿਸ ਦੇ ਜਰੀਏ ਨਵੇਂ ਟੈਲੇਂਟ ਨੂੰ ਜਿੱਥੇ ਅੱਗੇ ਆਉਣ ਦਾ ਮੌਕਾ ਮਿਲਦਾ ਹੈ, ਉੱਥੇ ਹੀ ਸਮਾਰਟ ਜੋੜੀ ਨੂੰ ਲੱਭਣ ਦੇ ਲਈ ਵੀ ਇੱਕ ਰਿਆਲਟੀ ਸ਼ੋਅ ਸ਼ੁਰੂ ਕੀਤਾ ਗਿਆ ਹੈ । ਇਸ ਸ਼ੋਅ ਦੀ ਸ਼ੁਰੂਆਤ ਕਈ ਮਹੀਨੇ ਪਹਿਲਾਂ ਹੋਈ ਸੀ । ਜਿਸ ‘ਚ ਦਸ ਦੇ ਕਰੀਬ ਜੋੜੀਆਂ ਨੇ ਸਖਤ ਮਿਹਨਤ ਦੇ ਨਾਲ ਜਗ੍ਹਾ ਸਥਾਪਿਤ ਕੀਤੀ ਸੀ ।ਪਰ ਹੁਣ ਸਮਾਰਟ ਜੋੜੀ ਦਾ ਟਾਈਟਲ ਅੰਕਿਤਾ ਲੋਖੰਡੇ (Ankita Lokhande ) ਅਤੇ ਵਿੱਕੀ ਜੈਨ (Vicky Jain) ਨੂੰ ਮਿਲ ਗਿਆ ਹੈ ।

ਹੋਰ ਪੜ੍ਹੋ : ਕੌਰ ਬੀ ਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ਼ ਦੀ ਕੀਤੀ ਮੰਗ

ਜੋੜੀ ਨੂੰ ਪੱਚੀ ਲੱਖ ਦੀ ਨਕਦ ਰਾਸ਼ੀ ਅਤੇ ਟਰਾਫੀ ਦਿੱਤੀ ਗਈ ਹੈ । ਅੰਕਿਤਾ ਅਤੇ ਵਿੱਕੀ ਜੈਨ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ ।ਇਸ ਤੋਂ ਪਹਿਲਾਂ ਅੰਕਿਤਾ ਲੋਖੰਡੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ।

ankita and vicky new pics image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਪਿਤਾ ਨਾਲ ਪੰਜਾ ਲੜਾਉਂਦੇ ਦਾ ਵੀਡੀਓ ਵਾਇਰਲ, ਵੀਡੀਓ ਵੇਖ ਪ੍ਰਸ਼ੰਸਕ ਹੋ ਰਹੇ ਭਾਵੁਕ

ਸੁਸ਼ਾਂਤ ਸਿੰਘ ਰਾਜਪੂਤ ਅਤੇ ਅੰਕਿਤਾ ਲੋਖੰਡੇ ਇੱਕ ਟੀਵੀ ਸ਼ੋਅ ‘ਪਵਿੱਤਰ ਰਿਸ਼ਤਾ’ ‘ਚ ਕੰਮ ਕਰਨ ਤੋਂ ਬਾਅਦ ਚਰਚਾ ‘ਚ ਆਏ ਸਨ । ਜਿਸ ਤੋਂ ਬਾਅਦ ਦੋਵਾਂ ਦੀਆਂ ਨਜਦੀਕੀਆਂ ਵਧੀਆਂ ਸਨ । ਇਸ ਜੋੜੀ ਨੂੰ ਸ਼ੋਅ ‘ਚ ਬਹੁਤ ਜਿਆਦਾ ਪਸੰਦ ਕੀਤਾ ਗਿਆ ਸੀ ।ਪਰ ਸੁਸ਼ਾਂਤ ਸਿੰਘ ਰਾਜਪੂਤ ਇਸ ਸ਼ੋਅ ਤੋਂ ਬਾਅਦ ਫ਼ਿਲਮਾਂ ‘ਚ ਕੰਮ ਕਰਨ ਲੱਗ ਪਏ ਅਤੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ‘ਚ ਨਜਰ ਆਏ ।

ankita and vicky after marriage Image Source- Google

ਇਸ ਤੋਂ ਬਾਅਦ ਦੋਵਾਂ ਦੀਆਂ ਰਾਹਾਂ ਵੱਖ ਹੋ ਗਈਆਂ । ਇਸ ਦੇ ਨਾਲ ਹੀ ਉਹ ਰੀਆ ਚੱਕਰਵਰਤੀ ਦੇ ਸੰਪਰਕ ‘ਚ ਆਏ ਅਤੇ ਰੀਆ ਨਾਲ ਉਹ ਰਿਲੇਸ਼ਨਸ਼ਿਪ ‘ਚ ਰਹੇ । ਪਰ ਸੁਸ਼ਾਂਤ ਸਿੰਘ ਰਾਜਪੂਤ ਨੇ ਲਾਕਡਾਊਨ ਦੇ ਦੌਰਾਨ ਸੂਸਾਈਡ ਕਰ ਲਿਆ। ਪਰ ਅੱਜ ਤੱਕ ਉਸਦੀ ਮੌਤ ਦੀ ਗੁੱਥੀ ਨਹੀਂ ਸੁਝਲੀ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਸੂਸਾਈਡ ਕਿਉਂ ਕੀਤਾ ਸੀ । ਹਾਲਾਂਕਿ ਇਸ ਮਾਮਲੇ ‘ਚ ਰੀਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਪਰ ਪੁਲਿਸ ਹਾਲੇ ਵੀ ਬੇਨਤੀਜਾ ਹੈ ।

You may also like