ਪੰਜਾਬੀ ਅਦਾਕਾਰ ਦੀਪ ਸਿੱਧੂ ’ਤੇ ਇੱਕ ਹੋਰ ਮਾਮਲਾ ਹੋਇਆ ਦਰਜ਼

written by Rupinder Kaler | May 24, 2021 02:49pm

ਕਿਸਾਨ ਅੰਦੋਲਨ ਨੂੰ ਲੈ ਕੇ ਦੀਪ ਸਿੱਧੂ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ । ਉਹਨਾਂ ਵੱਲੋਂ ਲਗਾਤਾਰ ਕਿਸਾਨ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰ ਦੀਪ ਸਿੱਧੂ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਏ ਸਨ । ਪਰ ਹੁਣ ਉਹਨਾਂ ਤੇ ਇੱਕ ਹੋਰ ਮਾਮਲਾ ਦਰਜ ਹੋ ਗਿਆ ਹੈ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਇਹ ਮਾਮਲਾ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਦਰਜ ਹੋਇਆ ਹੈ ।

ਹੋਰ ਪੜ੍ਹੋ :

ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ‘ਤੇ ਗਾਇਕ ਹਰਭਜਨ ਮਾਨ ਨੇ ਕੀਤਾ ਯਾਦ

ਦੀਪ ਸਿੱਧੂ ‘ਤੇ ਜੈਤੋ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਦੇ ਅਨੁਸਾਰ ਦੀਪ ਸਿੱਧੂ ਬੀਤੇ ਦਿਨ ਗੁਰਦੁਆਰਾ ਜੈਤੇਆਣਾ ਜੈਤੋ ਅਤੇ ਪਿੰਡ ਮੱਤਾ ਵਿਖੇ ਆਇਆ ਸੀ। ਗੁਰਦੁਆਰਾ ਜੈਤੇਆਣਾ ਜੈਤੋ ਵਿਖੇ ਦੀਪ ਸਿੱਧੂ ਵੱਲੋਂ ਸਪੀਚ ਦਿੱਤੀ ਗਈ ਸੀ ਜਿੱਥੇ 100 ਤੋਂ 120 ਬੰਦਿਆ ਦਾ ਇੱਕਠ ਸੀ, ਅਤੇ ਇਸ ਦੌਰਾਨ ਦੀਪ ਨੇ ਮਾਸਕ ਵੀ ਨਹੀਂ ਲਗਾਇਆ ਸੀ ਜਿਸ ਕਰਕੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ।

ਪੁਲਿਸ ਅਨੁਸਾਰ ਇਸ ਤੋਂ ਬਾਅਦ ਪਿੰਡ ਮੱਤਾ ਪਹੁੰਚ ਕੇ ਵੀ ਦੀਪ ਸਿੱਧੂ ਵੱਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਦੀਪ ਸਿੱਧੂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਦੀਪ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਸਿਲੰਡਰ ਵੀ ਵੰਡ ਰਹੇ ਸੀ।

You may also like