ਜ਼ਿੰਦਗੀ ‘ਚ ਬੇਟੇ ਦੇ ਆਉਣ ਤੋਂ ਬਾਅਦ ਮਿਸ ਪੂਜਾ ਨੂੰ ਮਿਲੀ ਇੱਕ ਹੋਰ ਕਾਮਯਾਬੀ, ਹੁਣ ਇਹ ਕੰਮ ਕਰੇਗੀ ਮਿਸ ਪੂਜਾ

written by Shaminder | November 13, 2021

ਮਿਸ ਪੂਜਾ (Miss Pooja )ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਆਪਣੇ ਨਵਜਾਤ ਬੇਟੇ (New Born Son) ਦੇ ਨਾਲ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਉਸ ਨੇ ਆਪਣੇ ਪੂਰੇ ਪਰਿਵਾਰ (Family Pics) ਦੇ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਇੱਕ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਹੈ । ਉਹ ਇਹ ਹੈ ਕਿ ਮਿਸ ਪੂਜਾ ਨੇ ਹੁਣ ਇੱਕ ਨਵਾਂ ਬਿਜਨੇਸ ਸ਼ੁਰੂ ਕਰ ਲਿਆ ਹੈ । ਇਸ ਲਈ ਉਸ ਨੇ ਆਪਣੇ ਪ੍ਰਸ਼ੰਸਕਾਂ ਤੋਂ ਦੁਆਵਾਂ ਮੰਗੀਆਂ ਹਨ ।

Miss Pooja image From instagram

ਹੋਰ ਪੜ੍ਹੋ : Stebin Ben ਦਾ ਨਵਾਂ ਗੀਤ ‘ਫਰਕ ਨਹੀਂ ਪੜਤਾ’ ਰਿਲੀਜ਼, ਹਿਮਾਂਸ਼ੀ ਖੁਰਾਣਾ ਫੀਚਰਿੰਗ ‘ਚ ਆਈ ਨਜ਼ਰ

ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ ਇਸ ਮੌਕੇ ਲਈ ਵਾਹਿਗੁਰੂ ਜੀ ਦਾ ਧੰਨਵਾਦ। ਹੁਣ ਮੈਂ ਇੱਕ ਬਿਜਨੇਸ ਵੂਮੈਨ ਦੇ ਤੌਰ ਤੇ ਆਪ ਸਭ ਦੇ ਸਾਹਮਣੇ ਹਾਂ । ਇਸ ਨਵੇਂ ਉਦਮ ਲਈ ਸਭ ਦੀਆਂ ਸ਼ੁਭਕਾਮਨਾਵਾਂ ਦੀ ਲੋੜ ਹੈ । ਉਮੀਦ ਹੈ ਕਿ ਪ੍ਰਮਾਤਮਾ ਸਾਨੂੰ ਹਮੇਸ਼ਾ ਦੀ ਤਰ੍ਹਾਂ ਬਰਕਤ ਦੇਵੇਗਾ’।

Miss Pooja image From instagram

ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਮਿਸ ਪੂਜਾ ਨੇ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ । ਉਨ੍ਹਾਂ ਨੇ ਆਪਣੇ ਨਵ-ਜਨਮੇ ਬੇਟੇ ਦੀਆਂ ਕੁਝ ਦਿਨ ਪਹਿਲਾਂ ਹੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਸੀ । ਕਿਉਂਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਂ ਪਤੀ ਬਾਰੇ ਅੱਜ ਤੱਕ ਉਨ੍ਹਾਂ ਨੇ ਕਦੇ ਵੀ ਖੁਲਾਸਾ ਨਹੀਂ ਸੀ ਕੀਤਾ ।

 

View this post on Instagram

 

A post shared by Miss Pooja (@misspooja)

You may also like