
ਜਯਾ ਬੱਚਨ (Jaya Bachchan) ਆਪਣੇ ਵਿਵਹਾਰ ਦੇ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਉਸ ਦਾ ਗੁੱਸਾ ਹਮੇਸ਼ਾ ਹੀ ਸੱਤਵੇਂ ਅਸਮਾਨ ‘ਤੇ ਰਹਿੰਦਾ ਹੈ । ਬੀਤੇ ਦਿਨ ਫ਼ਿਲਮ ‘ਊਂਚਾਈ’ ਦੀ ਸਕ੍ਰੀਨਿੰਗ ਰੱਖੀ ਗਈ । ਜਿਸ ‘ਚ ਅਨੁਪਮ ਖੇਰ, ਬੋਮਨ ਈਰਾਨੀ, ਕੰਗਨਾ ਰਣੌਤ, ਪਰੀਣੀਤੀ ਚੋਪੜਾ ਅਤੇ ਨੀਨਾ ਗੁਪਤਾ ਮੌਜੂਦ ਸਨ ।ਪਰ ਇਸ ਮੌਕੇ ਜਯਾ ਬੱਚਨ ਦੇ ਰਵੱਈਏ ਨੇ ਸਭ ਨੂੰ ਹੈਰਾਨ ਕਰ ਦਿੱਤਾ ।

ਹੋਰ ਪੜ੍ਹੋ : ਆਲੀਆ ਭੱਟ ਹਸਪਤਾਲ ਚੋਂ ਹੋਈ ਡਿਸਚਾਰਜ, ਨਵਜੰਮੀ ਬੱਚੀ ਦੇ ਨਾਲ ਹਸਪਤਾਲ ਚੋਂ ਘਰ ਲਈ ਹੋਈ ਰਵਾਨਾ
ਜਯਾ ਬੱਚਨ ਫ਼ਿਲਮ ਦੀ ਸਕ੍ਰੀਨਿੰਗ ਦੇ ਦੌਰਾਨ ਕੰਗਨਾ ਰਣੌਤ ਨੂੰ ਇਗਨੋਰ ਕਰਦੀ ਨਜ਼ਰ ਆਈ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਕ੍ਰੀਨਿੰਗ ਦੌਰਾਨ ਜਦੋਂ ਸਭ ਐਕਟਰ ਇੱਕਠੇ ਸਨ ਤਾਂ ਜਯਾ ਬੱਚਨ ਗੁੱਸੇ ‘ਚ ਆ ਗਈ ।
ਹੋਰ ਪੜ੍ਹੋ : ਸੰਨੀ ਦਿਓਲ ਫ਼ਿਲਮ ‘ਬਾਪ’ ਦੀ ਸ਼ੂਟਿੰਗ ‘ਚ ਰੁੱਝੇ, ਦਿਖਿਆ ਅਦਾਕਾਰ ਦਾ ਨਵਾਂ ਅੰਦਾਜ਼
ਜਿਸ ਤੋਂ ਬਾਅਦ ਅਨੁਪਮ ਖੇਰ ਉਸ ਨੂੰ ਸਮਝਾਉਂਦੇ ਹੋਏ ਨਜ਼ਰ ਆਏ। ਅਨੁਪਮ ਖੇਰ ਉਸ ਨੂੰ ਆਪਣੇ ਕਲਾਵੇ ‘ਚ ਲੈ ਕੇ ਨਿਮਰਤਾ ਦੇ ਨਾਲ ਕੁਝ ਸਮਝਾਉਂਦੇ ਦਿਖਾਈ ਦਿੱਤੇ ।ਸਕ੍ਰੀਨਿੰਗ ‘ਚ ਮੌਜੂਦ ਸਾਰੇ ਅਦਾਕਾਰ ਪੋਜ਼ ਦੇਣ ਲਈ ਖੜੇ ਹੋਏ, ਪਰ ਜਦੋਂ ਜਯਾ ਬੱਚਨ ਨੇ ਸਾਹਮਣੇ ਕੰਗਨਾ ਨੂੰ ਵੇਖਿਆ ਤਾਂ ਉਸ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ।
ਹਾਲਾਂਕਿ ਕੰਗਨਾ ਵਾਰ ਵਾਰ ਜਯਾ ਵੱਲ ਵੇਖ ਰਹੀ ਸੀ ਕਿ ਕਦੋਂ ਉਹ ਉਸ ਦੇ ਵੱਲ ਆਏ ਤਾਂ ਉਹ ਹੈਲੋ ਹਾਏ ਕਰਨ, ਪਰ ਜਯਾ ਨੇ ਉਸ ਨੂੰ ਮਿਲਣ ਦੀ ਬਜਾਏ ਅਣਦੇਖਿਆ ਕਰ ਦਿੱਤਾ ਅਤੇ ਗੁੱਸੇ ‘ਚ ਕੁਝ ਬੋਲਣ ਲੱਗ ਪਈ ।
View this post on Instagram