
ਅਪਾਰਸ਼ਕਤੀ (Aparshakti Khurana) ਖੁਰਾਣਾ ਖੁਸ਼ਾਲੀ ਕੁਮਾਰ ਅਤੇ ਦਰਸ਼ਨ ਕੁਮਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir sahib) ‘ਚ ਮੱਥਾ ਟੇਕਿਆ । ਉਨ੍ਹਾਂ ਨੇ ਆਪਣੀ ਫ਼ਿਲਮ ‘ਧੋਖਾ ਰਾਊਂਡ ਡੀ ਕੌਰਨਰ’ ਦੀ ਕਾਮਯਾਬੀ ਲਈ ਅਰਦਾਸ ਵੀ ਕੀਤੀ । ਫ਼ਿਲਮ ਦੀ ਸਟਾਰ ਕਾਸਟ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਫ਼ਿਲਮ ਦੇ ਸਟਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਮੀਰਾ ਰਾਜਪੂਤ ਅਤੇ ਸ਼ਾਹਿਦ ਕਪੂਰ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ, ਵੇਖੋ ਤਸਵੀਰਾਂ
ਇਸ ਫ਼ਿਲਮ ਦੀ ਸ਼ੂਟਿੰਗ ਕੋਰੋਨਾ ਕਾਲ ‘ਚ ਸ਼ੁਰੂ ਹੋਈ ਸੀ ਅਤੇ ਫ਼ਿਲਮ ‘ਚ ਆਰ ਮਾਧਵਨ ਦੇ ਨਾਲ ਅਪਾਰ ਸ਼ਕਤੀ ਖੁਰਾਣਾ, ਦਰਸ਼ਨ ਕੁਮਾਰ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣ ਵਾਲੇ ਹਨ । ਫ਼ਿਲਮ ਨੂੰ ਭੂਸ਼ਣ ਕੁਮਾਰ ਦੀ ਕੰਪਨੀ ਟੀ-ਸੀਰੀਜ਼ ਵੱਲੋਂ ਬਣਾਇਆ ਗਿਆ ਹੈ ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਪਤੀ ਨੂੰ ਦਿੱਤੀ ਵਧਾਈ
ਇਸ ਫ਼ਿਲਮ ‘ਚ ਭੂਸ਼ਣ ਕੁਮਾਰ ਦੀ ਭੈਣ ਖੁਸ਼ਾਲੀ ਕੁਮਾਰ ਵੀ ਬਾਲੀਵੁੱਡ ‘ਚ ਆਪਣਾ ਡੈਬਿਊ ਕਰ ਰਹੀ । ਬਾਲੀਵੁੱਡ ਅਦਾਕਾਰ ਆਰ ਮਾਧਵਨ ਦੀ ਪਿਛਲੇ ਦਿਨੀਂ ਫ਼ਿਲਮ ‘ਰਾਕੇਟਰੀ ਦ ਨੰਬੀ ਇਫੈਕਟ’ ਵੀ ਰਿਲੀਜ਼ ਹੋਈ ਸੀ । ਹਾਲਾਂਕਿ ਇਹ ਫ਼ਿਲਮ ਜ਼ਿਆਦਾ ਕਮਾਲ ਬਾਕਸ ਆਫ਼ਿਸ ‘ਤੇ ਨਹੀਂ ਸੀ ਕਰ ਪਾਈ ।

ਹੋਰ ਪੜ੍ਹੋ : ਮਨਕਿਰਤ ਔਲਖ ਨੇ ਆਪਣੇ ਬੇਟੇ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਵੇਖਣ ਨੂੰ ਮਿਲੀ ਸੀ । ਪਰ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ । ੳੇੁੱਥੇ ਹੀ ਫ਼ਿਲਮ ਦੀ ਸਟਾਰ ਕਾਸਟ ਵੀ ਬਹੁਤ ਜ਼ਿਆਦਾ ਉਤਸ਼ਾਹਿਤ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਇਹ ਫ਼ਿਲਮ ਖਰੀ ਉਤਰਦੀ ਹੈ ਜਾਂ ਨਹੀਂ ।
View this post on Instagram