ਸਿੱਧੂ ਮੂਸੇਵਾਲਾ ਤੋਂ ਇਲਾਵਾ ਇਨ੍ਹਾਂ ਗਾਇਕਾਂ ਦਾ ਵੀ ਗੋਲੀ ਮਾਰ ਕੇ ਕੀਤਾ ਗਿਆ ਸੀ ਕਤਲ, ਇੱਕ ਨੂੰ ਚੱਲਦੇ ਅਖਾੜੇ ‘ਚ ਮਾਰੀ ਗਈ ਸੀ ਗੋਲੀ

written by Shaminder | June 28, 2022

ਸਿੱਧੂ ਮੂਸੇਵਾਲਾ (Sidhu Moose Wala) ਦਾ ਕਤਲ ਬੀਤੀ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਹੀ ਨਹੀਂ ਪੂਰੀ ਦੁਨੀਆ ‘ਚ ਗਮ ਦੀ ਲਹਿਰ ਹੈ। ਸਿੱਧੂ ਮੂਸੇਵਾਲਾ ਦਾ ਕਤਲ ਉਸ ਸਮੇਂ ਕਰ ਦਿੱਤਾ ਗਿਆ ਜਦੋਂ ਉਸ ਦਾ ਕਰੀਅਰ ਬੁਲੰਦੀਆਂ ‘ਤੇ ਸੀ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਿਰਫ਼ ਸਿੱਧੂ ਮੂਸੇਵਾਲਾ ਹੀ ਅਜਿਹੇ ਗਾਇਕ ਨਹੀਂ ਸਨ ਜਿਨ੍ਹਾਂ ਦਾ ਕਤਲ ਗੋਲੀ ਮਾਰ ਕੇ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਗਾਇਕ ਜੋੜੀ ਅਮਰ ਸਿੰਘ ਚਮਕੀਲਾ (Amar singh Chamkila) ਅਤੇ ਅਮਰਜੋਤ ਦਾ ਵੀ ਕਤਲ ਕੀਤਾ ਗਿਆ ਸੀ ।

Sidhu Moose Wala ranks 3rd on list of top most searched Asians on Google worldwide

ਹੋਰ ਪੜ੍ਹੋ : ਲਾਈਵ ਸ਼ੋਅ ‘ਚ ਬੋਲੇ ਗਾਇਕ ਕਾਕਾ, ‘ਸਿੱਧੂ ਮੂਸੇਵਾਲਾ ਵਰਗਾ ਕੋਈ ਦੂਜਾ ਹੋ ਨਹੀਂ ਸਕਦਾ, ਭਾਵੇਂ ਕੋਈ ਕਿੰਨਾ ਵੀ ਕਾਪੀ ਕਰ ਲਏ

ਇਸ ਗਾਇਕ ਜੋੜੀ ਦਾ ਕਤਲ ਉਸ ਵੇਲੇ ਕਰ ਦਿੱਤਾ ਗਿਆ ਸੀ ਜਦੋਂ ਇਹ ਗਾਇਕ ਜੋੜੀ ਕਿਸੇ ਅਖਾੜੇ ‘ਚ ਪਰਫਾਰਮ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਜਾ ਰਹੇ ਸਨ। ਪਰ ਰਸਤੇ ‘ਚ ਹੀ ਦੋਵਾਂ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।ਉਨ੍ਹਾਂ ਦਾ ਕਤਲ ਕਿਸ ਨੇ ਕੀਤਾ ਸੀ ਅੱਜ ਤੱਕ ਇਸ ਦਾ ਪਤਾ ਨਹੀਂ ਲੱਗ ਸਕਿਆ । ਇਸ ਤੋਂ ਇਲਾਵਾ ਇੱਕ ਹੋਰ ਵੀ ਗਾਇਕ ਸੀ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਸਨ ।

Dilshad Akhtar

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦਾ ਗੀਤ ਐੱਸਵਾਈਐੱਲ ਲੀਕ ਕਰਨ ਵਾਲਿਆਂ ਖਿਲਾਫ ਗਾਇਕ ਦੇ ਪਿਤਾ ਨੇ ਸ਼ਿਕਾਇਤ ਕਰਵਾਈ ਦਰਜ, ਕਾਰਵਾਈ ਦੀ ਕੀਤੀ ਮੰਗ

ਉਸ ਦੇ ਗੀਤਾਂ ਨੂੰ ਸਰੋਤੇ ਅੱਜ ਵੀ ਓਨਾਂ ਹੀ ਪਸੰਦ ਕਰਦੇ ਹਨ ਜਿਨ੍ਹਾਂ ਕਿ ਨੱਬੇ ਦੇ ਦਹਾਕੇ ‘ਚ ਪਸੰਦ ਕਰਦੇ ਸਨ । ਅਸੀਂ ਗੱਲ ਕਰ ਰਹੇ ਹਾਂ ਦਿਲਸ਼ਾਦ ਅਖਤਰ ਦੀ ।ਉਨ੍ਹਾਂ ਦੀ ਸਾਫ ਸੁਥਰੀ ਗਾਇਕੀ ਦੀ ਬਦੌਲਤ ਹੀ ਹਰ ਕਿਸੇ ਦੀ ਉਹ ਪਹਿਲੀ ਪਸੰਦ ਬਣ ਚੁੱਕੇ ਸਨ ਜਦੋਂ ਕਿਤੇ ਦਿਲਸ਼ਾਦ ਅਖਤਰ ਦਾ ਕੋਈ ਅਖਾੜਾ ਲੱਗਦਾ ਤਾਂ ਲੋਕ ਵਹੀਰਾਂ ਘੱਤ ਉਨ੍ਹਾਂ ਦਾ ਅਖਾੜਾ ਸੁਣਨ ਲਈ ਪਹੁੰਚਦੇ । ਪੰਜਾਬੀ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਗਾਇਕ ਇਸੇ ਤਰ੍ਹਾਂ ਕਿਸੇ ਵਿਆਹ ਦੇ ਪ੍ਰੋਗਰਾਮ 'ਚ ਅਖਾੜਾ ਲਗਾਉਣ ਪਹੁੰਚਿਆ ਸੀ ।

Amar singh Chamkila And Amarjot

ਪਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ 'ਚ ਗਾਉਣ ਲਈ ਗਏ ਇਸ ਗਾਇਕ ਇਸ ਗੱਲ ਦਾ ਰੱਤੀ ਭਰ 'ਚ ਅਹਿਸਾਸ ਨਹੀਂ ਸੀ ਕਿ ਇਹ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਸਾਬਿਤ ਹੋਵੇਗਾ । ਉਹ ਵਿਆਹ 'ਚ ਗੀਤ ਗਾ ਰਹੇ ਸਨ ਤਾਂ ਸ਼ਰਾਬੀ ਹਾਲਤ 'ਚ ਸਵਰਨ ਸਿੰਘ ਨਾਂਅ ਡੀਐੱਸਪੀ ਸਵਰਨ ਸਿੰਘ ਹੁੰਦਲ ਨੇ ਫਰਮਾਇਸ਼ ਕੀਤੀ ਕਿ 'ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ' ਗੀਤ ਗਾ ਕੇ ਸੁਣਾਵੇ ਪਰ ਦਿਲਸ਼ਾਦ ਅਖਤਰ ਨੇ ਆਖਿਆ ਕਿ ਉਹ ਆਪਣੇ ਹੀ ਗਾਉਂਦੇ ਕਿਸੇ ਹੋਰ ਦਾ ਨਹੀਂ ਜਿਸ 'ਤੇ ਨਸ਼ੇ 'ਚ ਟੱਲੀ ਹੋਏ ਪੁਲਿਸ ਵਾਲੇ ਨੇ ਆਪਣੇ ਗੰਨਮੈਨ ਦੀ ਬੰਦੂਕ ਖੋਹ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ।

You may also like