
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਤੇ ਫੈਨਜ਼ ਰੁਬਰੂ ਹੁੰਦੇ ਰਹਿੰਦੇ ਹਨ। ਅਰਜੁਨ ਕਪੂਰ ਨੇ ਇੱਕ ਨਵੀਂ ਬਾਈਕ ਖਰੀਦੀ ਹੈ ਤੇ ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ।

ਅਰਜੁਨ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੀਂ ਬਾਈਕ ਖਰੀਦਣ ਬਾਰੇ ਫੈਨਜ਼ ਨਾਲ ਜਾਣਕਾਰੀ ਸ਼ੇਅਰ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਨਵੀਂ ਬਾਈਕ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਅਰਜੁਨ ਨੇ ਕੈਪਸ਼ਨ ਵਿੱਚ ਲਿਖਿਆ ਹੈ, " ਰਾਈਟ ਸਵਾਈਪ ਕਰੋ, ਅਤੇ ਮਿਲੋ ਮੇਰੇ ਨਵੇਂ ਦੋਸਤ ਤੋਂ। ਮੈਂ ਅਕਸਰ ਹੀ ਹਰ ਵੀਕੈਂਡ ਉੱਤੇ ਆਪਣੀ ਇਸ ਦੋਸਤ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹਾਂ। "

ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਰਜੁਨ ਆਪਣੀ ਬਾਈਕ ਉੱਤੇ ਬੈਠ ਕੇ ਕਈ ਤਰ੍ਹਾਂ ਦੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਅਰਜੁਨ ਨੇ ਆਪਣੀ ਬਾਈਕ ਦੀ ਬਲੈਕ ਐਂਡ ਵਹ੍ਹਾਈਟ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਅਰਜੁਨ ਦੀ ਇਨ੍ਹਾਂ ਤਸਵੀਰਾਂ ਉੱਤੇ ਬਾਈਕ ਬ੍ਰਾਂਡ ਕੰਪਨੀ ਡੁਕਾਟੀ ਇੰਡੀਆ ਹੈਂਡਲ ਨੇ ਕਮੈਂਟ ਕਰਕੇ ਲਿਖਿਆ, "ਸਾਨੂੰ ਖੁਸ਼ੀ ਹੈ ਕਿ ਤੁਸੀਂ ਇਸ 'ਤੇ ਸਹੀ ਸਵਾਈਪ ਕੀਤਾ ਹੈ!" ਅਰਜੁਨ ਦੇ ਫੈਨਜ਼ ਇਨ੍ਹਾਂ ਤਸਵੀਰਾਂ ਉੱਤੇ ਕਮੈਂਟ ਕਰਕੇ ਉਨ੍ਹਾਂ ਵਧਾਈ ਦੇ ਰਹੇ ਹਨ।

ਹੋਰ ਪੜ੍ਹੋ : ਕੀ ਜਲਦ ਹੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਕਰ ਸਕਦੇ ਨੇ ਵਿਆਹ, ਜਾਣੋ ਕਰਨ ਦੇ ਪਿਤਾ ਨੇ ਕੀ ਕਿਹਾ
ਫੈਨਜ਼ ਦੇ ਨਾਲ ਕਈ ਬਾਲੀਵੁੱਡ ਸੈਲੇਬਸ ਵੀ ਅਰਜੁਨ ਦੀਆਂ ਇਨ੍ਹਾਂ ਤਸਵੀਰਾਂ ਉੱਤੇ ਕਮੈਂਟ ਕਰਕੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਅਰਜੁਨ ਦੀ ਭੈਣ ਅੰਸ਼ੂਲਾ ਨੇ ਵੀ ਕਮੈਂਟ ਕਰ ਲਿਖਿਆ, " ਕਿਲਿੰਗ ਇਟ ਇਨ ਮਾਈਕਰੋਹੋਮ। 🔥ਉਥੇ ਹੀ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਵੀ ਕਮੈਂਟ 'ਚ ਲਿਖਿਆ, " Uff "

ਅਰਜੁਨ ਦੀ ਇਸ ਬਾਈਕ ਦੀ ਕੀਮਤ ਕਰੀਬ 13 ਲੱਖ ਰੁਪਏ ਹੈ। ਅਰਜੁਨ ਨੇ ਆਪਣੀ ਇਸ ਬਾਈਕ ਤੇ ਆਪਣੀ ਸਭ ਤੋਂ ਪਿਆਰੀ ਦੋਸਤ ਪਰੀਣੀਤੀ ਚੋਪੜਾ ਨੂੰ ਸਵਾਰ ਕਰਵਾਈ ਸੀ। ਆਪਣੇ ਇੱਕ ਇੰਟਰਵਿਊ ਵਿੱਚ ਅਰਜੁਨ ਕਪੂਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਇਸ਼ਕਜ਼ਾਦੇ ਵਿੱਚ ਸਿਰਫ ਯੇਜ਼ਦੀ ਨਾਲ ਬਾਈਕ ਚਲਾਉਣੀ ਸ਼ੁਰੂ ਕੀਤੀ ਸੀ। ਇਸ ਫ਼ਿਲਮ ਤੋਂ ਪਹਿਲਾਂ ਉਨ੍ਹਾਂ ਨੇ ਬਾਈਕ ਨਹੀਂ ਚਲਾਈ ਸੀ। ਇਸ ਤੋਂ ਬਾਅਦ ਉਹ ਬਾਈਕ ਚਲਾਉਣ ਦੇ ਸ਼ੌਕੀਨ ਹੋ ਗਏ।