
ਅਕਸਰ ਇਹ ਆਖਿਆ ਜਾਂਦਾ ਹੈ ਕਿ ਜਦੋਂ ਪ੍ਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ । ਅਜਿਹਾ ਕੁਝ ਹੋਇਆ ਆਟੋ ਰਿਕਸ਼ਾ ਚਲਾਉਣ (Auto Rikshawa Driver) ਵਾਲੇ ਇੱਕ ਸ਼ਖਸ ਦੇ ਨਾਲ । ਜਿਸ ਨੂੰ ਰੱਬ ਨੇ ਛੱਪੜ ਪਾੜ ਕੇ ਦਿੱਤਾ ਹੈ । ਕੇਰਲ ਦੇ ਰਹਿਣ ਵਾਲੇ ਇਸ ਸ਼ਖਸ ਨੇ ਓਣਮ ਬੰਪਰ ਲਾਟਰੀ ‘ਚ 25 ਕਰੋੜ ਦੀ ਰਾਸ਼ੀ ਜਿੱਤੀ ਹੈ । ਸੋਸ਼ਲ ਮੀਡੀਆ ‘ਤੇ ਆਟੋ ਰਿਕਸ਼ਾ ਵਾਲੇ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ : ਮਹਾਰਾਣੀ ਐਲਿਜ਼ਾਬੇਥ ਨੂੰ ਯਾਦ ਕਰਕੇ ਭਾਵੁਕ ਹੋਏ ਮਲਕੀਤ ਸਿੰਘ, ਮਹਾਰਾਣੀ ਦੇ ਨਾਲ ਵੀਡੀਓ ਕੀਤਾ ਸਾਂਝਾ
ਅਨੂਪ ਨਾਂਅ ਦੇ ਇਸ ਸ਼ਖਸ ਨੇ ਸ਼ਨਿੱਚਰਵਾਰ ਦੀ ਰਾਤ ਨੂੰ ਲਾਟਰੀ ਦਾ ਟਿਕਟ ਖਰੀਦਿਆ ਸੀ । ਜਿਸ ਦੇ ਨਤੀਜੇ ਐਤਵਾਰ ਨੂੰ ਐਲਾਨੇ ਗਏ ਸਨ । ਜਿਸ ‘ਚ ਉਸ ਨੇ ਪੱਚੀ ਕਰੋੜ ਦੀ ਰਕਮ ਜਿੱਤੀ ਹੈ । ਦੱਸ ਦਈਏ ਟੈਕਸ ਕੱਟਣ ਤੋਂ ਬਾਅਦ ਅਨੂਪ ਨੂੰ 15.75 ਕਰੋੜ ਰੁਪਏ ਮਿਲਣਗੇ ।

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਨੇ ਸਾਂਝਾ ਕੀਤਾ ਵੀਡੀਓ, ਦੁਲਹਨ ਵਾਂਗ ਨਜ਼ਰ ਆਈ ਹਰਮਨ ਮਾਨ
ਪੇਸ਼ੇ ਤੋਂ ਆਟੋ-ਰਿਕਸ਼ਾ ਚਲਾਉਣ ਵਾਲੇ ਅਨੂਪ (Anoop) ਇਸ ਤੋਂ ਪਹਿਲਾਂ ਹੋਟਲ ‘ਚ ਸ਼ੈੱਫ ਦੇ ਤੌਰ ‘ਤੇ ਕੰਮ ਕਰਦੇ ਸਨ ਅਤੇ ਸ਼ੈੱਫ ਦੇ ਤੌਰ ‘ਤੇ ਆਪਣਾ ਕਰੀਅਰ ਬਨਾਉਣ ਦੇ ਲਈ ਮਲੇਸ਼ੀਆ ਜਾਣ ਵਾਲੇ ਸਨ । ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਲਾਟਰੀ ਲੱਗ ਗਈ ।

ਲਾਟਰੀ ਜਿੱਤਣ ਤੋਂ ਬਾਅਦ ਉਹ ਬਹੁਤ ਖੁਸ਼ ਹਨ ਅਤੇ ਪੂਰਾ ਪਰਿਵਾਰ ਪੱਬਾਂ ਭਾਰ ਹੈ । ਕਿਉਂਕਿ ਹੁਣ ਉਹ ਆਪਣੇ ਨਾਲ-ਨਾਲ ਆਪਣੇ ਪਰਿਵਾਰ ਦੇ ਸੁਫ਼ਨਿਆਂ ਨੂੰ ਵੀ ਪੂਰਾ ਕਰ ਪਾਉਣਗੇ । ਅਨੂਪ ਦੀ ਜਦੋਂ ਦੀ ਲਾਟਰੀ ਲੱਗੀ ਹੈ, ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ।
View this post on Instagram