ਹਾਸਿਆਂ ਦੇ ਰੰਗਾਂ ਨਾਲ ਭਰਿਆ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਡ੍ਰੀਮ ਗਰਲ’ ਦਾ ਟਰੇਲਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | August 13, 2019

ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਡ੍ਰੀਮ ਗਰਲ’ ਜਿਸ ਦਾ ਪ੍ਰਸ਼ੰਸਕਾਂ ਵੱਲੋਂ ਕਈ ਮਹੀਨਿਆਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਹੁਣ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦਾ ਟਰੇਲਰ ਜਾਰੀ ਕਰ ਦਿੱਤਾ ਗਿਆ ਹੈ। ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਦਾ ਟਰੇਲਰ ਬਹੁਤ ਖ਼ੂਬਸੂਰਤ ਹੈ। ਜੇ ਗੱਲ ਕਰੀਏ ਟਰੇਲਰ ਦੀ ਤਾਂ ਉਹ ਢਿੱਡੀਂ ਪੀੜਾਂ ਪਾਉਣ ਵਾਲਾ ਹੈ।

ਹੋਰ ਵੇਖੋ:ਮਨਿੰਦਰ ਬੁੱਟਰ ਦੇ ਨਵੇਂ ਗੀਤ ‘ਇੱਕ ਤੇਰਾ’ ਦਾ ਹੋਇਆ ਐਲਾਨ, ਸਾਹਮਣੇ ਆਇਆ ਪੋਸਟਰ

ਟਰੇਲਰ ਦੀ ਸ਼ੁਰੂਆਤ ਹੁੰਦੀ ਹੈ ਆਯੁਸ਼ਮਾਨ ਖੁਰਾਨਾ ਦੇ ਸੀਨ ਤੋਂ ਜੋ ਕਿ ਰਾਮ ਲੀਲਾ ‘ਚ ਸੀਤਾ ਦਾ ਕਿਰਦਾਰ ਕਰਦੇ ਹੋਏ ਨਜ਼ਰ ਆਉਂਦੇ ਨੇ। ਡ੍ਰੀਮ ਗਰਲ ਦੇ ਟਰੇਲਰ 'ਚ ਆਯੁਸ਼ਮਾਨ ਖੁਰਾਨਾ ਨੌਕਰੀ ਮੰਗਣ ਜਾਂਦੇ ਨੇ ਤਾਂ ਉਨ੍ਹਾਂ ਨੂੰ ਕੁੜੀ ਦੀ ਆਵਾਜ਼ 'ਚ ਗੱਲਾਂ ਕਰਨ ਦਾ ਕੰਮ ਮਿਲਦਾ ਹੈ। ਉਹ ਪੂਜਾ ਨਾਂਅ ਦੀ ਕੁੜੀ ਬਣ ਕੇ ਸਭ ਦੇ ਨਾਲ ਗੱਲਾਂ ਕਰਦੇ ਨੇ। ਜਿਸ ਤੋਂ ਬਾਅਦ ਉਹ ਏਨਾਂ ਜੰਮ ਕੇ ਕੰਮ ਕਰਦੇ ਨੇ ਕਿ ਪੂਰਾ ਸ਼ਹਿਰ ਹੀ ਆਯੁਸ਼ਮਾਨ ਦੀ ਕੁੜੀ ਵਾਲੀ ਆਵਾਜ਼ ਦਾ ਦੀਵਾਨਾ ਹੋ ਜਾਂਦਾ ਹੈ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਆਯੁਸ਼ਮਾਨ ਦੇ ਪਿਤਾ ਨੂੰ ਵੀ ਪੂਜਾ ਦੇ ਨਾਲ ਪਿਆਰ ਹੋ ਜਾਂਦਾ ਹੈ। ਹਾਸਿਆਂ ਦੇ ਰੰਗਾਂ ਨਾਲ ਭਰਿਆ ਇਹ ਟਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸਦੇ ਚੱਲਦੇ ਟਰੇਲਰ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਇਸ ਫ਼ਿਲਮ ‘ਚ ਆਯੁਸ਼ਮਾਨ ਖੁਰਾਨਾ ਤੇ ਨੁਸਰਤ ਭਰੂਚਾ ਦੀ ਰੋਮਾਂਟਿਕ ਜੋੜੀ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਅਦਾਕਾਰ ਮਨਜੋਤ ਸਿੰਘ ਆਯੁਸ਼ਮਾਨ ਖੁਰਾਨਾ ਦੇ ਦੋਸਤ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ। ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਦੀ ਇਹ ਫ਼ਿਲਮ ਵੀ ਉਨ੍ਹਾਂ ਦੀ ਪਹਿਲੀਂ ਫ਼ਿਲਮਾਂ ਵਾਂਗ ਕੁਝ ਹੱਟ ਕੇ ਹੈ। ਉਨ੍ਹਾਂ ਦੀ ਇਹ ਮਜ਼ੇਦਾਰ ਫ਼ਿਲਮ 13 ਸਤੰਬਰ ਨੂੰ ਸਿਨੇਮਾ ਘਰਾਂ ‘ਚ ਹਾਸੇ ਬਿਖੇਰਦੀ ਨਜ਼ਰ ਆਵੇਗੀ।

You may also like