ਬੀ ਪਰਾਕ ਦੇ ਗੀਤ 'ਇਸ਼ਕ ਨਹੀਂ ਕਰਤੇ' ਦਾ ਟੀਜ਼ਰ ਹੋਇਆ ਰਿਲੀਜ਼, ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ਨੇ ਦਿਖਾਈ ਸ਼ਾਨਦਾਰ ਕਮਿਸਟਰੀ

written by Lajwinder kaur | March 21, 2022

ਪੰਜਾਬੀ ਨਾਮੀ ਗਾਇਕ ਬੀ ਪਰਾਕ ਤੇ ਬਾਲੀਵੁੱਡ ਦੇ ਸਟਾਰ ਐਕਟਰ ਇਮਰਾਨ ਹਾਸ਼ਮੀ ਦੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਨਵੇਂ ਮਿਊਜ਼ਿਕ ਵੀਡੀਓ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ 'ਇਸ਼ਕ ਨਹੀਂ ਕਰਤੇ' ਦੇ ਨਿਰਮਾਤਾਵਾਂ ਨੇ ਮਿਊਜ਼ਿਕ ਵੀਡੀਓ ਦੀ ਛੋਟੀ ਜਿਹੀ ਝਲਕ ਟੀਜ਼ਰ ਦੇ ਰੂਪ 'ਚ ਰਿਲੀਜ਼ ਕਰ ਦਿੱਤੀ ਹੈ (Ishq Nahi Karte Teaser )। ਇਸ ਦੇ ਨਾਲ ਹੀ ਪੂਰੇ ਮਿਊਜ਼ਿਕ ਵੀਡੀਓ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਹ ਮਿਊਜ਼ਿਕ ਵੀਡੀਓ 24 ਮਾਰਚ ਨੂੰ ਇਮਰਾਨ ਹਾਸ਼ਮੀ ਦੇ ਜਨਮਦਿਨ ਦੇ ਮੌਕੇ 'ਤੇ ਰਿਲੀਜ਼ ਕੀਤਾ ਜਾਵੇਗਾ। ਇਮਰਾਨ ਹਾਸ਼ਮੀ ਨੇ ਇਸ ਮਿਊਜ਼ਿਕ ਵੀਡੀਓ ਨੂੰ ਲੈ ਕੇ ਕਾਫੀ ਉਤਸੁਕ ਹਨ।

inside image of b praak new song teaser released

ਹੋਰ ਪੜ੍ਹੋ : ਲੇਖ਼ ਫ਼ਿਲਮ ਦਾ ਨਵਾਂ ਗੀਤ ‘BEWAFAI KAR GAYA’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਰੌਣਕ ਤੇ ਰਾਜਵੀਰ ਦੇ ਪਿਆਰ ਦੀ ਦਾਸਤਾਨ, ਦੇਖੋ ਵੀਡੀਓ

ਇਮਰਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਮਿਊਜ਼ਿਕ ਵੀਡੀਓ ਦਾ ਟੀਜ਼ਰ ਵੀ ਸ਼ੇਅਰ ਕੀਤਾ ਹੈ ਤੇ ਨਾਲ ਹੀ ਗਾਣੇ ਦੀ ਰਿਲੀਜ਼ ਡੇਟ ਦੱਸੀ ਹੈ। ਮਿਊਜ਼ਿਕ ਵੀਡੀਓ ਦੇ ਟੀਜ਼ਰ ਦੀ ਇਸ ਝਲਕ 'ਚ ਇਮਰਾਨ ਹਾਸ਼ਮੀ ਅਤੇ ਸਹਿਰ ਬਾਂਬਾ ਦਾ ਭਾਵੁਕ ਅੰਦਾਜ਼ ਦੇਖਿਆ ਜਾ ਸਕਦਾ ਹੈ। ਬੀ ਪਰਾਕ ਦੁਆਰਾ ਇਹ ਗੀਤ ਨੂੰ ਗਾਇਆ ਹੈ ਅਤੇ ਮਿਊਜ਼ਿਕ ਵੀ ਦਿੱਤਾ ਗਿਆ ਹੈ। ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਜਾਨੀ ਵੱਲੋਂ ਗਾਣੇ ਦੇ ਬੋਲ ਲਿਖੇ ਨੇ ਅਤੇ B2Gether Pros ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਰਾਜ ਜੈਸਵਾਲ ਨੇ ਆਪਣੇ ਮਿਊਜ਼ਿਕ ਲੇਬਲ DRJ ਰਿਕਾਰਡਸ ਦੇ ਤਹਿਤ ਤਿਆਰ ਕੀਤਾ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Sahher Bambba

ਹੋਰ ਪੜ੍ਹੋ : ਸਮੁੰਦਰ ਦੇ ਵਿਚਕਾਰ ਸੈਲੀਬ੍ਰੇਟ ਕੀਤਾ ਗੀਤਾ ਬਸਰਾ ਨੇ ਆਪਣਾ ਜਨਮਦਿਨ, ਪ੍ਰਸ਼ੰਸਕਾਂ ਦੇ ਨਾਲ ਜਸ਼ਨ ਦੀਆਂ ਕੁਝ ਝਲਕੀਆਂ ਕੀਤੀਆਂ ਸਾਂਝੀਆਂ

ਮਿਊਜ਼ਿਕ ਵੀਡੀਓ 'ਚ ਦਰਸ਼ਕਾਂ ਨੂੰ ਇਮਰਾਨ ਹਾਸ਼ਮੀ ਅਤੇ ਸਹਿਰ ਬਾਂਬਾ ਦੀ ਨਵੀਂ ਰੋਮਾਂਟਿਕ ਜੋੜੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲੇਗਾ। ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ 24 ਮਾਰਚ ਦੀ ਉਡੀਕ ਕਰ ਰਹੇ ਨੇ ਜਿਸ ਦਿਨ ਇਹ ਗੀਤ ਦਰਸ਼ਕਾਂ ਦੇ ਸਨਮੁੱਖ ਹੋਵੇਗਾ।

 

View this post on Instagram

 

A post shared by Emraan Hashmi (@therealemraan)


 

You may also like