
ਗਾਇਕ ਬੱਬੂ ਮਾਨ ਤੇ ਜੈਜ਼ੀ ਬੀ ਇੱਕਠੇ ਨਵਾਂ ਗਾਣਾ ਲੈ ਕੇ ਆ ਰਹੇ ਹਨ । ਜਿਸ ਦਾ ਪੋਸਟਰ ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤਾ ਹੈ । ਜੈਜ਼ੀ ਬੀ ਦੇ ਆਉਣ ਵਾਲੇ ਗਾਣੇ ਦਾ ਨਾਮ ਹੈ 'ਪੁਰਾਣੀ ਯਾਰੀ', ਜਿਸ 'ਚ ਬੱਬੂ ਮਾਨ ਫ਼ੀਚਰ ਹੋਣਗੇ।

ਹੋਰ ਪੜ੍ਹੋ :
ਗਾਇਕ ਮੰਗੀ ਮਾਹਲ ਨੇ ਗੁਰੂ ਸਾਹਿਬ ਦੇ ਚਰਨਾਂ ‘ਚ ਕੋਰੋਨਾ ਵਾਇਰਸ ਨੂੰ ਜਲਦ ਖਤਮ ਕਰਨ ਲਈ ਕੀਤੀ ਅਰਦਾਸ

ਗੀਤ 'ਪੁਰਾਣੀ ਯਾਰੀ' ਨੂੰ ਜੈਜ਼ੀ ਬੀ ਨੇ ਗਾਇਆ ਹੈ, ਗੀਤ ਦੇ ਬੋਲ ਬੱਬੂ ਮਾਨ ਨੇ ਲਿਖੇ ਹਨ, ਜਦੋਂ ਕਿ ਗੀਤ ਦਾ ਮਿਊਜ਼ਿਕ ਹਰਜ ਨਾਗਰਾ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਧਾਲੀਵਾਲ ਆਰਟਸ ਨੇ ਬਣਾਈ ਹੈ ।ਫਿਲਹਾਲ ਸਿਰਫ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਪੂਰੇ ਗਾਣੇ ਦੀ ਰਿਲੀਜ਼ਿੰਗ ਬਾਰੇ ਹਾਲੇ ਰਿਵੀਲ ਨਹੀਂ ਕੀਤਾ ਗਿਆ।

ਇਸ ਪੋਸਟਰ ਨੇ ਹੀ ਦੋਹਾਂ ਦੇ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ ਕਿ ਪਹਿਲੀ ਵਾਰ ਦੋਹਾਂ ਦੀ ਕੋਲੈਬੋਰੇਸ਼ਨ ਹੋਣ ਜਾ ਰਿਹਾ ਹੈ। ਪੂਰੇ ਗੀਤ ਦਾ ਸਭ ਫੈਨਜ਼ ਨੂੰ ਇੰਤਜ਼ਾਰ ਹੈ ਕਿਉਂਕਿ ਪੰਜਾਬੀ ਸਿੰਗਰ ਬੱਬੂ ਮਾਨ ਆਪਣੀ ਯਾਰੀ ਲਈ ਕਾਫੀ ਫੇਮਸ ਹਨ। ਜਿਨ੍ਹਾਂ ਦੇ ਨਾਲ ਬੱਬੂ ਮਾਨ ਦਾ ਪਿਆਰ ਹੈ ਉਹ ਅੱਜ ਵੀ ਬੱਬੂ ਮਾਨ ਦੇ ਨਾਲ ਹਨ ।