"ਬਣਜਾਰਾ" ਦੀ ਤਾਬੜਤੋੜ ਕਮਾਈ ਜਾਰੀ , ਕੈਨੇਡਾ 'ਚ ਵੀ ਫਿਲਮ ਨੇ ਪਾਈ ਧਮਾਲ

written by Aaseen Khan | December 11, 2018

"ਬਣਜਾਰਾ" ਦੀ ਤਾਬੜਤੋੜ ਕਮਾਈ ਜਾਰੀ , ਕੈਨੇਡਾ 'ਚ ਵੀ ਫਿਲਮ ਨੇ ਪਾਈ ਧਮਾਲ : ਬੱਬੂ ਮਾਨ ਨੂੰ ਅਕਸਰ ਹੀ ਗਾਇਕੀ ਦੇ ਤਾਂ ਉਸਤਾਦ ਕਿਹਾ ਹੀ ਜਾਂਦਾ ਹੈ ਪਰ ਸਿਨੇਮਾ ਘਰਾਂ 'ਤੇ 3 ਸਾਲਾਂ ਬਾਅਦ ਵਾਪਸੀ ਕਰ ਕੇ ਦੱਸ ਦਿੱਤਾ ਹੈ ਕਿ ਉਹਨਾਂ ਦਾ ਬਾਕਸ ਆਫਿਸ ਦੀ ਖਿੜਕੀ 'ਤੇ ਵੀ ਕੋਈ ਮੁਕਾਬਲਾ ਨਹੀਂ ਹੈ। ਬੱਬੂ ਮਾਨ ਦੀ ਫਿਲਮ 'ਬਣਜਾਰਾ' ਜਿਸ ਦੀ ਸ਼ੁਰੂਆਤ ਧਮਾਕੇਦਾਰ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਬਣਜਾਰਾ ਫਿਲਮ ਨੇ ਪਹਿਲੇ ਦਿਨ ਵਰਲਡ ਵਾਈਡ 55 ਲੱਖ ਦੀ ਗ੍ਰੈਂਡ ਓਪਨਿੰਗ ਕੀਤੀ ਹੈ।

https://www.youtube.com/watch?v=cnxtxewYYXI

ਫਿਲਮ 7 ਦਿਸੰਬਰ ਨੂੰ ਸਿਨੇਮਾ ਘਰਾਂ 'ਤੇ ਰਿਲੀਜ਼ ਹੋਈ ਸੀ , ਅਤੇ ਰਿਪੋਰਟਾਂ ਮੁਤਾਬਿਕ ਫਿਲਮ 'ਬਣਜਾਰਾ ਦ ਟਰੱਕ ਡਰਾਈਵਰ' ਪਹਿਲੇ ਹਫਤੇ 'ਚ ਭਾਰਤ 'ਚ 1.60 ਕਰੋੜ ਰੁਪਏ ਕਮਾ ਚੁੱਕੀ ਹੈ। ਜੇਕਰ ਓਵਰਸੀਜ਼ ਦੀ ਗੱਲ ਕਰੀਏ ਤਾਂ ਕੈਨੇਡਾ 'ਚ 53 ਲੱਖ ਆਸਟ੍ਰੇਲੀਆ 'ਚ 18 ਲੱਖ , ਅਮਰੀਕਾ 25 ਲੱਖ , ਯੂਕੇ 13 ਲੱਖ ਨਿਊਜ਼ੀਲੈਂਡ 7 ਲੱਖ ਅਤੇ ਬਾਕੀ 'ਚੋਂ 5 ਲੱਖ ਰੁਪਏ ਕਮਾ ਚੁੱਕੀ ਹੈ।

ਹੋਰ ਪੜ੍ਹੋ : ਗਾਇਕ ਬੱਬੂ ਮਾਨ ਨੇ ਲੁਧਿਆਣਾ ਵਿੱਚ ਖੋਲੇ ਦਿਲ ਦੇ ਰਾਜ਼, ਦੇਖੋ ਵੀਡਿਓ

babbu maan 's movie babbu maan 's movie

ਇਹ ਕਮਾਈ ਕਿਸੇ ਵੀ ਪੰਜਾਬੀ ਫਿਲਮ ਲਈ ਬਹੁਤ ਵੱਡੀ ਕਾਮਯਾਬੀ ਹੈ। ਬੱਬੂ ਮਾਨ ਦੇ ਕੱਟੜ ਫੈਨਸ ਨੇ ਦਿਖਾ ਦਿੱਤਾ ਹੈ ਕਿ ਬੱਬੂ ਮਾਨ ਜਦੋਂ ਵੀ ਕੁੱਝ ਲੈ ਕੇ ਆਉਣਗੇ ਉਸ ਦੇ ਸਾਹਮਣੇ ਬਲਾਕਬਸਟਰ ਜ਼ਰੂਰ ਲੱਗਣਾ ਹੈ। ਬੱਬੂ ਮਾਨ ਦੇ ਗਾਣਿਆਂ ਦੀ ਤਰਾਂ ਉਹਨਾਂ ਦੀ ਬਣਾਜਰਾ ਦ ਟਰੱਕ ਡਰਾਈਵਰ ਵੀ ਬਲਾਕਬਸਟਰ ਹਿੱਟ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਫਿਲਮ ਦੀ ਕਮਾਈ ਹਾਲੇ ਹੋਰ ਵੀ ਵੱਡੀਆਂ ਸ਼ਿਖਰਾਂ ਨੂੰ ਛੂਵੇਗੀ। ਹੁਣ ਇੰਤਜ਼ਾਰ ਰਹੇਗਾ ਫਿਲਮ ਹੋਰ ਕਿੰਨੀ ਕੁ ਕਮਾਈ ਕਰ ਪਾਉਂਦੀ ਹੈ।

You may also like