ਬੱਬੂ ਮਾਨ ਨੇ ਇੰਦਰਜੀਤ ਨਿੱਕੂ ਦਾ ਵਧਾਇਆ ਹੌਸਲਾ, ਇੰਦਰਜੀਤ ਨਿੱਕੂ ਨੂੰ ਦਿੱਤੀ ਇਹ ਸਲਾਹ

written by Shaminder | August 26, 2022 06:18pm

ਇੰਦਰਜੀਤ ਨਿੱਕੂ (Inderjit Nikku) ਦਾ ਬੀਤੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਇੰਦਰਜੀਤ ਨਿੱਕੂ ਦੇ ਸਪੋਟ ‘ਚ ਕਈ ਲੋਕ ਅੱਗੇ ਆਏ ਹਨ । ਇਸ ਦੇ ਨਾਲ ਹੀ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਇੰਦਰਜੀਤ ਨਿੱਕੂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਬੱਬੂ ਮਾਨ (Babbu Maan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਿੱਕੂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।

inderjit nikku image From Instagram

ਹੋਰ ਪੜ੍ਹੋ : ਸੋਨਾਲੀ ਫੋਗਾਟ ਦੀ ਅਰਥੀ ਨੂੰ ਧੀ ਨੇ ਦਿੱਤਾ ਮੋਢਾ, ਭਾਵੁਕ ਕਰ ਦੇਣ ਵਾਲਾ ਵੀਡੀਓ ਹੋਇਆ ਵਾਇਰਲ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸਾਰੇ ਤੇਰੇ ਨਾਲ ਹਾਂ ਨਿੱਕੂ ਹੋ ਜਾਣੀ ਸੈੱਟ ਕਹਾਣੀ, ਔਖੇ ਵੇਲੇ ਪੜ੍ਹਨੀ ਐ ਆਪਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ’।ਬੱਬੂ ਮਾਨ ਨੇ ਜਿੱਥੇ ਨਿੱਕੂ ਦੀ ਇਸ ਪੋਸਟ ਦੇ ਰਾਹੀਂ ਹੌਸਲਾ ਅਫਜ਼ਾਈ ਕੀਤੀ ਹੈ ।

Inderjit Nikku expresses gratitude to well-wishers for supporting him Image Source: Twitter

ਹੋਰ ਪੜ੍ਹੋ :  ਕਿਉਂ ਪੈਂਦਾ ਨਾ ਫਿਰ ਭੁਲੇਖਾ ! ਕੈਨੇਡਾ ਨਹੀਂ ਇਹ ਪੰਜਾਬ ਆ, ਪੰਜਾਬ

ਇਸ ਦੇ ਨਾਲ ਹੀ ਗਾਇਕ ਨੇ ਨਿੱਕੂ ਨੂੰ ਨਸੀਹਤ ਵੀ ਦਿੱਤੀ ਹੈ ਕਿ ਔਖੇ ਸਮੇਂ ‘ਚ ਗੁਰੂ ਅਤੇ ਗੁਰਬਾਣੀ ਦਾ ਸਹਾਰਾ ਲੈਣਾ ਹੈ ਅਤੇ ਔਖੇ ਵੇਲੇ ਕਿਸੇ ਬਾਬਿਆਂ ਦੇ ਚੱਕਰ ‘ਚ ਨਹੀਂ ਪੈਣਾ । ਬੱਬੂ ਮਾਨ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇੰਦਰਜੀਤ ਨਿੱਕੂ ਦਾ ਹੌਸਲਾ ਵਧਾਉਂਦੇ ਹੋਏ ਨਜ਼ਰ ਆ ਰਹੇ ਹਨ ।

babbu Maan image From instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇੰਦਰਜੀਤ ਨਿੱਕੂ ਦੀ ਸਪੋਟ ‘ਚ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਸੁਖਵਿੰਦਰ ਸੁੱਖੀ ਸਣੇ ਕਈ ਕਲਾਕਾਰ ਅੱਗੇ ਆਏ ਹਨ ਅਤੇ ਨਿੱਕੂ ਤੋਂ ਸ਼ੋਅ ਅਤੇ ਗਾਣੇ ਗੁਆਉਣ ਦੀ ਆਫਰ ਦੇ ਰਹੇ ਹਨ ।

 

View this post on Instagram

 

A post shared by Babbu Maan (@babbumaaninsta)

You may also like