ਪਿਓ ਗਲਤੀਆਂ ਕਰਦਾ ਹੈ ਤਾਂ ਪੁੱਤਰ ਛੁਪਾਉਂਦਾ ਹੈ, ਬੱਬੂ ਮਾਨ ਨੇ ਕੀਤਾ ਖੁਲਾਸਾ, ਦੇਖੋ ਵੀਡਿਓ 

written by Rupinder Kaler | January 30, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਸਾਰੇ ਗਾਇਕ ਅਜਿਹੇ ਹਨ ਜਿਨ੍ਹਾਂ ਦੇ ਗਾਣੇ ਸ਼ਰਾਬ ਤੇ ਨਸ਼ਿਆਂ ਨੂੰ ਹੱਲਾਸ਼ੇਰੀ ਦਿੰਦੇ ਹਨ । ਪਰ ਜੇਕਰ ਦੇਖਿਆ ਜਾਵੇ ਤਾਂ ਗਾਇਕ ਬੱਬੂ ਮਾਨ ਅਜਿਹਾ ਗਾਇਕ ਹੈ ਜਿਸ ਦੇ ਗਾਣਿਆਂ ਵਿੱਚ ਬਹੁਤ ਘੱਟ ਨਸ਼ਿਆਂ ਜਾਂ ਫਿਰ ਸ਼ਰਾਬ ਦੀ ਗੱਲ ਹੁੰਦੀ ਹੈ । ਜੇਕਰ ਨਸ਼ਿਆਂ ਦੀ ਗੱਲ ਹੁੰਦੀ ਵੀ ਹੈ ਤਾਂ ਬੱਬੂ ਮਾਨ ਦੇ ਗਾਣੇ ਦੇ ਅਖੀਰ ਵਿੱਚ ਨਸ਼ਿਆਂ ਖਿਲਾਫ ਇੱਕ ਸੁਨੇਹਾ ਵੀ ਹੁੰਦਾ ਹੈ ।

Babbu Maan live stage show talking about fake views on you tube Babbu Maan

ਬੱਬੂ ਮਾਨ ਮੰਨਦਾ ਹੈ ਕਿ ਸ਼ਰਾਬ ਜਾਂ ਨਸ਼ੇ ਦਾ ਕੀ ਮਾੜਾ ਪ੍ਰਭਾਵ ਹੁੰਦਾ ਹੈ । ਅਜਿਹਾ ਹੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਸਾਹਮਣੇ ਅਇਆ ਹੈ । ਇਸ ਵੀਡਿਓ ਵਿੱਚ ਬੱਬੂ ਮਾਨ ਇੱਕ ਬੱਚੇ ਕੋਲੋਂ ਪੁੱਛਦਾ ਹੈ ਕਿ ਉਸ ਦਾ ਡੈਡੀ ਸ਼ਰਾਬ ਪੀਦਾ ਹੈ ਜਾਂ ਨਹੀਂ । ਬੱਚਾ ਪਹਿਲਾਂ ਤਾਂ ਇਸ ਦਾ ਖੁਲਾਸਾ ਕਰਨ ਤੋਂ ਝਿਜਕਦਾ ਹੈ ਪਰ ਬਾਅਦ ਵਿੱਚ ਮੰਨ ਜਾਂਦਾ ਹੈ ਕਿ ਉਸ ਦਾ ਪਿਤਾ ਸ਼ਰਾਬ ਪੀਂਦਾ ਹੈ । ਇਸ ਤੋਂ ਬਾਅਦ ਬੱਬੂ ਮਾਨ ਖੁਲਾਸਾ ਕਰਦਾ ਹੈ ਕਿ ਉਹਨਾਂ ਦੇ ਪਰਿਵਾਰ ਵਿੱਚ ਵੀ ਸ਼ਰਾਬ ਪੀਣ ਦੀ ਕਈ ਰਿਸ਼ਤੇਦਾਰਾਂ ਨੂੰ ਆਦਤ ਹੈ, ਤੇ ਕਈ ਰਿਸ਼ਤੇਦਾਰ ਸ਼ਰਾਬ ਦੀ ਵਜ੍ਹਾ ਕਰਕੇ ਮਰੇ ਵੀ ਹਨ ।

https://www.instagram.com/p/BtNPGFplW2R/

ਪਰ ਬੱਚੇ ਅਣਭੋਲ ਹੁੰਦੇ ਹਨ ਜਿਹੜੇ ਸਭ ਕੁਝ ਜਾਣਦੇ ਹੋਏ ਵੀ ਆਪਣੇ ਵੱਡਿਆਂ ਦੀਆਂ ਗਲਤੀਆਂ ਛੁਪਾਉਂਦੇ ਹਨ । ਬੱਬੂ ਮਾਨ ਦੀ ਇਹ ਵੀਡਿਓ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ । ਲੋਕ ਇਸ ਤੇ ਕਮੈਂਟ ਵੀ ਕਰ ਰਹੇ ਹਨ ।

You may also like