ਨੀਂਦਰਲੈਂਡ ‘ਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ, ਬੱਬੂ ਮਾਨ ਨੇ ਕੀਤਾ ਸਮਰਥਨ, ਕਿਹਾ ‘ਤੂੰ ਫਸਲਾਂ ਨੂੰ ਰੋਨੀ ਏਥੇ ਘਾਹ ਨਹੀਂ ਹੋਣਾ, ਏਕੇ ਬਿਨ੍ਹਾਂ ਇਨਕਲਾਬ ਨਹੀਂ ਹੋਣਾ’
ਨੀਂਦਰਲੈਂਡ ‘ਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ, ਬੱਬੂ ਮਾਨ ਨੇ ਕੀਤਾ ਸਮਰਥਨ, ਕਿਹਾ ‘ਤੂੰ ਫਸਲਾਂ ਨੂੰ ਰੋਨੀ ਏਥੇ ਘਾਹ ਨਹੀਂ ਹੋਣਾ, ਏਕੇ ਬਿਨ੍ਹਾਂ ਇਨਕਲਾਬ ਨਹੀਂ ਹੋਣਾ’
ਨੀਂਦਰਲੈਂਡ (Netherland) ‘ਚ ਕਿਸਾਨਾਂ ਵੱਲੋਂ ਕਿਸਾਨਾਂ ਦੇ ਸਹਾਇਕ ਧੰਦਿਆਂ ਜਿਸ ‘ਚ ਪਸ਼ੂ ਪਾਲਣ, ਖੇਤਾਂ ‘ਚ ਖਾਦਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਖਿਲਾਫ ਰੋਸ ਪ੍ਰਦਰਸ਼ਨ (Farmers Protest) ਕੀਤਾ ਜਾ ਰਿਹਾ ਹੈ । ਇਸ ਵਿਰੋਧ ਪ੍ਰਦਰਸ਼ਨ ਨੂੰ ਬੱਬੂ ਮਾਨ (Babbu Maan) ਨੇ ਵੀ ਸਮਰਥਨ ਦਿੱਤਾ ਹੈ । ਬੱਬੂ ਮਾਨ ਨੇ ਇਸ ਵਿਰੋਧ ਪ੍ਰਦਰਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਨੀਂਦਰਲੈਂਡ ‘ਚ ਚੱਲ ਰਹੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹਾਂ ।

ਹੋਰ ਪੜ੍ਹੋ : ਬੱਬੂ ਮਾਨ ਨੇ ਆਪਣੇ ਵਿਰੋਧੀਆਂ ਨੂੰ ਮੁੜ ਤੋਂ ਦਿੱਤਾ ਜਵਾਬ, ਕਿਹਾ ‘ਮੈਨੂੰ ਨਿੰਦ ਕੇ ਕਿਹੜਾ ਕਰਜ਼ਾ ਲਹਿ ਜਾਉ’, ਵੇਖੋ ਵਾਇਰਲ ਵੀਡੀਓ
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਲਿਖਿਆ ‘ਤੂੰ ਫਸਲਾਂ ਨੂੰ ਰੋਨੀ ਏ ਏਥੇ ਘਾਹ ਨਹੀਂ ਹੋਣਾ…।ਏਕੇ ਬਿਨਾਂ ਇਨਕਲਾਬ ਲੈ ਨਹੀਂ ਹੋਣਾ’।ਬੱਬੂ ਮਾਨ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਬੱਬੂ ਮਾਨ ਦੇ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ।
image From instagram
ਹੋਰ ਪੜ੍ਹੋ : ਐੱਸਵਾਈਐੱਲ ਗੀਤ ਨੂੰ ਲੈ ਕੇ ਹੋ ਰਹੇ ਵਿਰੋਧ ਤੋਂ ਬਾਅਦ ਬੱਬੂ ਮਾਨ ਨੇ ਫੇਸਬੁੱਕੀ ਵਿਦਵਾਨਾਂ ਨੂੰ ਦਿੱਤਾ ਠੋਕਵਾਂ ਜਵਾਬ
ਦੱਸ ਦਈਏ ਕਿ ਨੀਂਦਰਲੈਂਡ ‘ਚ ਕਿਸਾਨਾਂ ਦੀ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਜਿਸ ‘ਚ ਪਸ਼ੂ ਪਾਲਣ ਅਤੇ ਖੇਤਾਂ ‘ਚ ਖਾਦਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ । ਜਿਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਵੱਡੀ ਗਿਣਤੀ ‘ਚ ਕਿਸਾਨ ਸੜਕਾਂ ‘ਤੇ ਟ੍ਰੈਕਟਰ ਟਰਾਲੀਆਂ ਲੈ ਕੇ ਸੜਕਾਂ ‘ਤੇ ਵਿਰੋਧ ਜਤਾ ਰਹੇ ਹਨ ।
image From instagram
ਦੱਸ ਦਈਏ ਕਿ ਦੇਸ਼ ਦਾ ਟੀਚਾ ਮੁਲਕ ‘ਚ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ਨੂੰ ੫੦% ਤੱਕ ਘਟਾਉਣਾ ਹੈ।ਕਿਸਾਨਾਂ ਦਾ ਤਰਕ ਹੈ ਕਿ ਕਿਸਾਨਾਂ ਦਾ ਤਰਕ ਹੈ ਕਿ ਸਨਅਤਾਂ, ਇਮਾਰਤੀ ਉਸਾਰੀਆਂ, ਹਵਾਈ ਆਵਾਜਾਈ ਆਦਿ ਵੀ ਭਾਰੀ ਮਾਤਰਾ ਵਿੱਚ ਹਾਨੀਕਾਰਕ ਗੈਸਾਂ ਛੱਡਦੀਆਂ ਹਨ ਪਰ ਇਨ੍ਹਾਂ ’ਤੇ ਕੋਈ ਪਾਬੰਦੀ ਨਹੀਂ ਹੈ। ਨੀਦਰਲੈਂਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਾਬੰਦੀਆਂ ਕਿਸਾਨਾਂ ਦੀ ਜੀਵਨ ਸ਼ੈਲੀ ਅਤੇ ਖੇਤੀਬਾੜੀ ਅਭਿਆਸਾਂ 'ਤੇ ਬੁਰਾ ਪ੍ਰਭਾਵ ਪਾਉਣਗੀਆਂ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
