ਬੱਬੂ ਮਾਨ ਦਾ ‘ਕੱਲਮ ਕੱਲਾ’ ਗੀਤ ਰਿਲੀਜ਼, ਤਨਹਾਈ ਨੂੰ ਬਿਆਨ ਕਰਦਾ ਹੈ ਗਾਇਕ ਦਾ ਗੀਤ

written by Shaminder | October 19, 2022 12:06pm

ਬੱਬੂ ਮਾਨ (Babbu Maan) ਆਪਣੇ ਬਹੁਤ ਹੀ ਖ਼ੂਬਸੂਰਤ ਗੀਤ ‘ਕੱਲਮ ਕੱਲਾ’ (Kalam Kalla)ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਨੇ । ਉਨ੍ਹਾਂ ਦੇ ਨਵੇਂ ਗੀਤ ਦਾ ਆਡੀਓ ਜਾਰੀ ਕਰ ਦਿੱਤਾ ਗਿਆ ਹੈ । ਜਿਸ ਨੂੰ ਬੱਬੂ ਮਾਨ ਨੇ ਆਪਣੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ ।ਇਸ ਗੀਤ ‘ਚ ਬੱਬੂ ਮਾਨ ਨੇ ਆਪਣੀ ਤਨਹਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

Babbu Maan- Image Source : Google

ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ ਨਵਾਂ ਗੀਤ ‘ਹਿਪਨੋਟਾਈਜ਼’ ਰਿਲੀਜ਼

ਇਸ ਗੀਤ ਦੇ ਬੋਲ ਬੱਬੂ ਮਾਨ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ । ਗੀਤ ‘ਚ ਉਨ੍ਹਾਂ ਨੇ ਆਪਣੀ ਤਨਹਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਰਾਤਾਂ ‘ਚ ਨੂੰ ਜਦੋਂ ਬੱਦਲ ਗਰਜਦੇ ਹਨ ਤਾਂ ਦਿਲ ਦੀ ਤਾਰਾਂ ਛਿੜ ਜਾਂਦੀਆਂ ਨੇ । ਉਨ੍ਹਾਂ ਨੇ ਆਪਣੇ ਸੱਜਣ ਦੇ ਨਾਲ ਵਿਛੋੜੇ ਨੂੰ ਬਿਆਨ ਕੀਤਾ ਹੈ ।

babbu Maan-

ਹੋਰ ਪੜ੍ਹੋ : ਸੰਨੀ ਦਿਓਲ ਦਾ ਅੱਜ ਹੈ ਜਨਮ ਦਿਨ, ਭਰਾ ਬੌਬੀ ਦਿਓਲ ਅਤੇ ਪੁੱਤਰ ਕਰਣ ਦਿਓਲ ਨੇ ਵੀਡੀਓ ਸਾਂਝਾ ਕਰ ਦਿੱਤੀ ਵਧਾਈ

ਇਸ ਗੀਤ ਨੂੰ ਰਿਲੀਜ਼ ਹੋਏ ਹਾਲੇ ਕੁਝ ਹੀ ਸਮਾਂ ਹੋਇਆ ਹੈ ਅਤੇ ਵੱਡੀ ਗਿਣਤੀ ‘ਚ ਲੋਕਾਂ ਦੇ ਵੱਲੋਂ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਸ ਨੂੰ ਵੇਖ ਚੁੱਕੇ ਹਨ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

'Mere geet homeopathy warge ne', writes Babbu Maan as he shares kid's performance on song 'Jatt Di Joon Buri' Image Source: Twitter

ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਧਾਰਮਿਕ ਗੀਤ ਹੋਣ, ਲੋਕ ਗੀਤ ਹੋਣ ਜਾਂ ਫਿਰ ਰੋਮਾਂਟਿਕ ਗੀਤ ਹੋਣ । ਸੰਗੀਤ ਦੀ ਹਰ ਵੰਨਗੀ ਉਨ੍ਹਾਂ ਨੇ ਗਾਈ ਹੈ ।

You may also like