ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗਾਇਕ ਬਾਈ ਅਮਰਜੀਤ ਤੇ ਬੰਨੀ ਬੈਦਵਾਨ ਦਾ ਨਵਾਂ ਗੀਤ ‘3 Star’ 25 ਜਨਵਰੀ ਨੂੰ ਹੋਵੇਗਾ ਰਿਲੀਜ਼
ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗਾਇਕ ਬਾਈ ਅਮਰਜੀਤ ਤੇ ਬੰਨੀ ਬੈਦਵਾਨ ਦਾ ਨਵਾਂ ਗੀਤ ‘3 Star’ 25 ਜਨਵਰੀ ਨੂੰ ਹੋਵੇਗਾ ਰਿਲੀਜ਼
ਪੀਟੀਸੀ ਰਿਕਾਰਡਜ਼ PTC Records ਦੇ ਲੇਬਲ ਹੇਠ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁੱਕੇ ਨੇ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਬਹੁਤ ਜਲਦ ਗਾਇਕ ਬਾਈ ਅਮਰਜੀਤ (bai amarjit)ਤੇ ਬੰਨੀ ਬੈਦਵਾਨ (bunny baidwan) ਦਾ ਨਵਾਂ ਗੀਤ ਤਿੰਨ ਸਟਾਰ ਰਿਲੀਜ਼ ਹੋਣ ਜਾ ਰਿਹਾ ਹੈ।

ਜੀ ਹਾਂ 25 ਜਨਵਰੀ ਨੂੰ ਪੀਟੀਸੀ ਰਿਕਾਰਡ ਦੇ ਯੂਟਿਊਬ ਚੈਨਲ ਉੱਤੇ ਇਹ ਗੀਤ ਰਿਲੀਜ਼ ਹੋਵੇਗਾ (Full Video Releasing on 25th January) । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾਵੇਗਾ। ਜੇ ਗੱਲ ਕਰੀਏ ਗੀਤ ਦੀ ਤਾਂ ਉਹ ਬੰਨੀ ਬੈਦਵਾਨ ਨੇ ਹੀ ਲਿਖਿਆ ਹੈ। ਦੱਸ ਦਈਏ ਮਿਊਜ਼ਿਕ ਲਾਲੀ ਧਾਲੀਵਾਲ ਦਾ ਹੋਵਗਾ ਤੇ ਮਨਜੀਤ ਥਿੰਦ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਜੇ ਗੱਲ ਕਰੀਏ ਗੀਤ ਦੇ ਪੋਸਟਰ ਤੇ ਟੀਜ਼ਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਗੀਤ ਦੇ ਟੀਜ਼ਰ 'ਚ ਪੁਲਿਸ ਦੀ ਵਰਦੀ 'ਚ ਕਲਾਕਾਰ ਨਜ਼ਰ ਆ ਰਹੇ ਹਨ।

ਦੱਸ ਦਈਏ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪਹਿਲਾਂ ਵੀ ਕਈ ਨਾਮੀ ਗਾਇਕ ਜਿਵੇਂ ਖ਼ਾਨ ਸਾਬ, ਹੰਸ ਰਾਜ ਹੰਸ, ਮਾਸਟਰ ਸਲੀਮ, ਕੰਠ ਕਲੇਰ ਤੋਂ ਇਲਾਵਾ ਕਈ ਨਵੇਂ ਸਿੰਗਰਾਂ ਦੇ ਗੀਤ ਵੀ ਰਿਲੀਜ਼ ਹੋਏ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
