
ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੇਹਾ ਮਰਦਾ (Neha Marda) ਜਲਦ ਹੀ ਮਾਂ ਬਣਨ ਜਾ ਰਹੀ ਹੈ । ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਪ੍ਰਸ਼ੰਸਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਫਾਈਨਲੀ ਪ੍ਰਮਾਤਮਾ ਦੀ ਕਿਰਪਾ ਹੋਈ, ਬੇਬੀ ਜਲਦ ਆ ਰਿਹਾ ਹੈ 2023 ‘ਚ’ ।

ਹੋਰ ਪੜ੍ਹੋ : ਸ਼ੈਰੀ ਮਾਨ ਨੇ ਬਣਾਈ ਆਲੂ ਗੋਭੀ ਦੀ ਸਬਜ਼ੀ, ਦੋਸਤਾਂ ਨੂੰ ਬਣਾ ਕੇ ਖੁਆਈ ਰੋਟੀ, ਵੇਖੋ ਵੀਡੀਓ
ਅਦਾਕਾਰਾ ਨੇ ਜਿਉਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ, ਅਦਾਕਾਰਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਖਬਰਾਂ ਦੀ ਮੰਨੀਏ ਤਾਂ ਅਦਾਕਾਰਾ ਵਿਆਹ ਤੋਂ ਦਸ ਸਾਲ ਬਾਅਦ ਮਾਂ ਬਣਨ ਜਾ ਰਹੀ ਹੈ । ਹਾਲ ਹੀ ‘ਚ ਅਦਾਕਾਰਾ ਨੇ ਮੈਟਰਨਿਟੀ ਫੋਟੋਸ਼ੂਟ ਵੀ ਕਰਵਾਇਆ ਹੈ ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਨਾਜ਼ੁਕ, ਹਸਪਤਾਲ ‘ਚ ਇਲਾਜ ਲਈ ਭਰਤੀ
ਜਿਸ ਦੀ ਇੱਕ ਤਸਵੀਰ ਵੀ ਅਦਾਕਾਰਾ ਨੇ ਸ਼ੇਅਰ ਕੀਤੀ ਹੈ । ਇਸ ਡ੍ਰੈੱਸ ‘ਚ ਅਦਾਕਾਰਾ ਲਾਲ ਰੰਗ ਦੀ ਡਰੈੱਸ ‘ਚ ਨਜ਼ਰ ਆ ਰਹੀ ਹੈ । ਅਦਾਕਾਰਾ ਦੀ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਵਧਾਈ ਦਿੱਤੀ ਹੈ ।

ਅਦਾਕਾਰਾ ਅਨੀਤਾ ਹਸਨੰਦਿਨੀ ਨੇ ਲਿਖਿਆ ਕਿ ‘ਵਧਾਈ ਅਤੇ ਨਾਲ ਹੀ ਦਿਲ ਵਾਲਾ ਇਮੋਜੀ ਵੀ ਸਾਂਝਾ ਕੀਤਾ ਹੈ । ਇੱਕ ਹੋਰ ਨੇ ਲਿਖਿਆ ਕਿ ‘ਮੈਂ ਤੁਹਾਡੇ ਦੋਨਾਂ ਦੇ ਲਈ ਬਹੁਤ ਖੁਸ਼ ਹਾਂ’ ।
View this post on Instagram