ਬਲਵਿੰਦਰ ਸਫਰੀ ਦੀ ਸਿਹਤ ਬਾਰੇ ਪਤਨੀ ਅਤੇ ਬੇਟੀ ਨੇ ਦਿੱਤਾ ਇਹ ਅਪਡੇਟ
ਬਲਵਿੰਦਰ ਸਫਰੀ ਦੀ ਸਿਹਤ ਬਾਰੇ ਪਤਨੀ ਅਤੇ ਬੇਟੀ ਨੇ ਦਿੱਤਾ ਇਹ ਅਪਡੇਟ
ਬਲਵਿੰਦਰ ਸਫਰੀ (Balwinder Safri) ਜੋ ਕਿ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਹਨ । ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਖੋਲੀਆਂ ਹਨ ਅਤੇ ਕੁਝ ਬੋਲਣ ਦੀ ਵੀ ਕੋਸ਼ਿਸ਼ ਕੀਤੀ ਹੈ । ਇਸ ਦੀ ਜਾਣਕਾਰੀ ਬਲਵਿੰਦਰ ਸਫਰੀ ਦੀ ਪਤਨੀ (Wife) ਨਿੱਕੀ ਅਤੇ ਧੀ ਨੇ ਦਿੱਤੀ ਹੈ ।ਜਿਸ ਨੂੰ ਬ੍ਰਿਟ ਏਸ਼ੀਆ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।
image From instagram
ਹੋਰ ਪੜ੍ਹੋ : ਪੰਜਾਬੀ ਗਾਇਕ ਅਤੇ ਭੰਗੜਾ ਕਿੰਗ ਦੇ ਨਾਂਅ ਨਾਲ ਮਸ਼ਹੂਰ ਬਲਵਿੰਦਰ ਸਫ਼ਰੀ ਦੀ ਹਾਲਤ ਨਾਜ਼ੁਕ
ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਗਾਇਕਾਂ ਨੇ ਪੋਸਟਾਂ ਸਾਂਝੀਆਂ ਕੀਤੀਆਂ ਸਨ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਸੀ । ਕੁਝ ਦਿਨ ਪਹਿਲਾਂ ਗਾਇਕ ਦੀ ਪਤਨੀ ਨੇ ਹਸਪਤਾਲ ਪ੍ਰਸ਼ਾਸਨ ‘ਤੇ ਸਫਰੀ ਦੇ ਇਲਾਜ ‘ਚ ਲਾਪਰਵਾਹੀ ਦਾ ਇਲਜਾਮ ਲਗਾਇਆ ਸੀ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਲਾਈਵ ਪ੍ਰਫਾਰਮੈਂਸ ਦੇ ਦੌਰਾਨ ਮਿਸ ਪੂਜਾ, ਜੈਸਮੀਨ ਸੈਂਡਲਾਸ ਅਤੇ ਸਤਿੰਦਰ ਸਰਤਾਜ ਨੇ ਦਿੱਤੀ ਸ਼ਰਧਾਂਜਲੀ
ਉਹਨਾਂ ਨੇ ਦੱਸਿਆ ਸੀ ਕਿ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਕਰਕੇ ਬਲਵਿੰਦਰ ਸਫਰੀ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਰਹੀ ਹੈ ਤੇ ਉਹ ਕੋਮਾ ਵਿੱਚ ਚਲੇ ਗਏ ਨੇ ।ਇਹੀ ਨਹੀਂ ਉਹਨਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਵੀ ਬੰਦ ਕਰ ਦਿੱਤਾ ਹੈ ।
image From instagram
ਤੁਹਾਨੂੰ ਦੱਸ ਦਿੰਦੇ ਹਾਂ ਕਿ 22 ਅਪ੍ਰੈਲ ਨੂੰ ਬਲਵਿੰਦਰ ਸਿੰਘ ਸਫਰੀ ਦਾ ਇੱਕ ਯੋਜਨਾਬੱਧ ਆਪ੍ਰੇਸ਼ਨ ਹੋਇਆ ਸੀ ਜੋ ਇੱਕ ਟ੍ਰਿਪਲ ਬਾਈਪਾਸ ਸੀ । ਇਸ ਅਪਰੇਸ਼ਨ ਦੌਰਾਨ ਸਟ੍ਰੋਕ ਅਤੇ ਕਿਡਨੀ ਫੇਲ ਹੋਣ ਦਾ ਬਹੁਤ ਜ਼ਿਆਦਾ ਜੋਖਮ ਸੀ , ਜਿਸ ਦੀ ਜਾਣਕਾਰੀ ਸਰਜਨ ਨੇ ਬਲਵਿੰਦਰ ਅਤੇ ਉਸ ਦੀ ਪਤਨੀ ਨਿੱਕੀ ਨੂੰ ਅਪਰੇਸ਼ਨ ਤੋਂ ਪਹਿਲਾਂ ਦੇ ਦਿੱਤੀ ਸੀ । ਇਸ ਤੋਂ ਬਾਅਦ ਅਪਰੇਸ਼ਨ ਕੀਤਾ ਗਿਆ ਜਿਸ ਵਿੱਚ ਤਕਰੀਬਨ ੫ ਘੰਟੇ ਲੱਗੇ ਸਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
