
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Tarak Mehta ka oolta chashmah ) ਪਿਛਲੇ ਕਈ ਸਾਲਾਂ ਤੋਂ ਟੀਵੀ ਇੰਡਸਟਰੀ ਦੀ ਸ਼ਾਨ ਬਣਿਆ ਹੋਇਆ ਹੈ । ਉਸ ਦੇ ਹਰ ਕਿਰਦਾਰ ਨੂੰ ਉਨ੍ਹਾਂ ਅਦਾਕਾਰਾਂ ਦੇ ਅਸਲ ਨਾਮਾਂ ਦੀ ਬਜਾਏ ਕਿਰਦਾਰਾਂ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ ।ਇਸ ਸੀਰੀਅਲ ਦੇ ਕਿਰਦਾਰ ‘ਬਾਪੂ ਜੀ’ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਹੈ ।

ਹੋਰ ਪੜ੍ਹੋ : ‘ਕੈਟ’ ‘ਚ ਰਣਦੀਪ ਹੁੱਡਾ ਦਾ ਸਰਦਾਰੀ ਲੁੱਕ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦਰਸਾਉਣ ਦੀ ਕੋਸ਼ਿਸ਼
ਪਰ ‘ਚੰਪਕ ਚਾਚਾ’ ਦੇ ਨਾਲ ਇੱਕ ਹਾਦਸਾ ਵਾਪਰ ਗਿਆ ਹੈ । ਉਹ ਵੀ ਸ਼ੂਟਿੰਗ ਦੇ ਸੈੱਟ ‘ਤੇ । ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਹਰ ਕੋਈ ਚਿੰਤਾ ਜਤਾ ਰਿਹਾ ਹੈ । ਮੀਡੀਆ ਰਿਪੋਟਸ ਮੁਤਾਬਕ ਮੁਤਾਬਕ ਚੰਪਕ ਚਾਚਾ ਯਾਨੀ ਅਮਿਤ ਨੂੰ ਇੱਕ ਸੀਨ ਦੌਰਾਨ ਬਰੇਕ ਲਗਾਉਣੀ ਸੀ ਪਰ ਦੌੜਦੇ ਸਮੇਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਗਏ।

ਇਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਅਜਿਹੇ 'ਚ ਡਾਕਟਰ ਨੇ ਅਮਿਤ ਨੂੰ ਪੂਰਨ ਆਰਾਮ ਦੀ ਸਲਾਹ ਦਿੱਤੀ ਹੈ। ਸੱਟ ਕਾਰਨ ਅਮਿਤ ਕੁਝ ਦਿਨ ਸ਼ੂਟਿੰਗ ਨਹੀਂ ਕਰ ਸਕਣਗੇ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੀਰੀਅਲ ‘ਚ ਤਾਰਕ ਮਹਿਤਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਨੇ ਵੀ ਇਸ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਹੈ । ਇਸ ਸ਼ੋਅ ਦੇ ਮੇਕਰਸ ਵੱਲੋਂ ਸ਼ੋਅ ‘ਚ ਕਈ ਵੱਡੇ ਫੇਰਬਦਲ ਕੀਤੇ ਗਏ ਹਨ ।