ਅਦਾਕਾਰਾ ਭਾਗਿਆਸ਼੍ਰੀ ਦਾ ਪਤੀ ਹਿਮਾਲਿਆ ਨਾਲ ਰੋਮਾਂਟਿਕ ਵੀਡੀਓ ਹੋਇਆ ਵਾਇਰਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

written by Lajwinder kaur | January 12, 2022

ਭਾਗਿਆਸ਼੍ਰੀ Bhagyashree ਭਾਰਤੀ ਸਿਨੇਮਾ ਜਗਤ ਦੀ ਇੱਕ ਮਸ਼ਹੂਰ ਅਦਾਕਾਰਾ ਹੈ। ਭਾਵੇਂ ਉਹ ਪਰਦੇ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ। ਭਾਗਿਆਸ਼੍ਰੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਅਜਿਹਾ ਸ਼ੇਅਰ ਕਰਦੀ ਹੈ ਕਿ ਪ੍ਰਸ਼ੰਸਕ ਉਸ ਦੀਆਂ ਵੀਡੀਓਜ਼ ਨੂੰ ਵਾਰ-ਵਾਰ ਦੇਖਣਾ ਪਸੰਦ ਕਰਦੇ ਹਨ ਪਰ ਇਸ ਵਾਰ ਭਾਗਿਆਸ਼੍ਰੀ ਨੇ ਪਤੀ ਹਿਮਾਲਿਆ ਨਾਲ ਇਕ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਿਹਾ ਹੈ।

ਹੋਰ ਪੜ੍ਹੋ : ਸੰਨੀ ਦਿਓਲ ਬੱਚਿਆਂ ਵਾਂਗ ਬਰਫ ‘ਚ ਖੇਡਦੇ ਨਜ਼ਰ ਆਏ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਹੀਰੋ ਦਾ ਇਹ ਕੂਲ ਅੰਦਾਜ਼, ਦੇਖੋ ਵੀਡੀਓ

Bhagyashree in romantic mood with her husband

ਭਾਗਿਆਸ਼੍ਰੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਰਸੋਈ 'ਚ ਕੰਮ ਕਰਦੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਉਸ ਦਾ ਪਤੀ ਹਿਮਾਲਿਆ ਰਸੋਈ 'ਚ ਆਉਂਦਾ ਹੈ, ਦੋਵੇਂ ਜੱਫੀ ਪਾਉਂਦੇ ਹਨ ਅਤੇ ਬਾਅਦ 'ਚ ਰੋਮਾਂਟਿਕ ਅੰਦਾਜ਼ ‘ਚ ਲਿਪਲਾਕ ਕਰਦੇ ਨਜ਼ਰ ਆ ਰਹੇ ਨੇ। ਦੋਵਾਂ ਦਾ ਇਹ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਿਹਾ ਹੈ।

ਹੋਰ ਪੜ੍ਹੋ : ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦੀ ਖੁਸ਼ੀ ਵਿੱਕੀ ਕੌਸ਼ਲ ਨੇ ਕੀਤਾ ਦਿਲ ਖੋਲ੍ਹ ਕੇ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

bhagyashree

ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਭਾਗਿਆਸ਼੍ਰੀ ਨੇ ਲਿਖਿਆ- 'ਮੈਂ ਅਜੀਹੀਆਂ ਸਵੇਰਾਂ ਨੂੰ ਬਹੁਤ ਮਿਸ ਕਰ ਰਹੀ ਹਾਂ। ਇਕੱਠੇ ਸਫਰ ਕਰਨਾ ਸਿਰਫ ਦੇਖਣ ਲਈ ਨਹੀਂ ਹੈ, ਇਹ ਇਕੱਠੇ ਰਹਿਣ ਦੀਆਂ ਸਾਧਾਰਨ ਖੁਸ਼ੀਆਂ ਹਨ ਜੋ ਤੁਹਾਨੂੰ ਪਿਆਰ ਭਰੇ ਪਲਾਂ ਦੀ ਖੁਸ਼ੀ ਨਾਲ ਭਰ ਦਿੰਦੀਆਂ ਹਨ।'' ਭਾਗਿਆਸ਼੍ਰੀ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਜ਼ਬਰਦਸਤ ਟਿੱਪਣੀਆਂ ਦੇ ਰਹੇ ਹਨ। ਇਸ ਪੋਸਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਦਾਕਾਰਾ ਭਾਗਿਆਸ਼੍ਰੀ ਨੇ ‘ਮੈਨੇ ਪਿਆਰ ਕੀਆ’ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਚ ਖ਼ਾਸ ਜਗ੍ਹਾ ਬਣਾਈ ਸੀ। ਇਸ ਫ਼ਿਲਮ ਚ ਉਹ ਸਲਮਾਨ ਖ਼ਾਨ ਦੇ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਬਾਅਦ ਕੁਝ ਗਿਣੀਆਂ-ਚੁਣੀਆਂ ਹੀ ਫ਼ਿਲਮਾਂ ਕੀਤੀਆਂ ਸਨ। ਲੰਬੇ ਅਰਸੇ ਤੋਂ ਬਾਅਦ ਉਹ ਹਾਲ ਹੀ ਚ ਫ਼ਿਲਮ ਥਲਾਈਵੀ 'ਚ ਨਜ਼ਰ ਆਈ ਸੀ।

 

 

View this post on Instagram

 

A post shared by Bhagyashree (@bhagyashree.online)

You may also like