ਦੋਗਲੇ ਲੋਕਾਂ ਬਾਰੇ ਭਾਈ ਸਾਹਿਬ ਨੇ ਬਿਆਨ ਕੀਤਾ ਗੁਰੂ ਸਾਹਿਬ ਦਾ ਫਰਮਾਨ, ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

written by Shaminder | August 17, 2022 12:51pm

ਅੱਜ ਕੱਲ੍ਹ ਲੋਕਾਂ ਦਾ ਦੋਹਰਾ ਚਰਿੱਤਰ ਹੈ । ਮੂੰਹ ‘ਤੇ ਲੋਕ ਕੁਝ ਹੋਰ ਕਹਿੰਦੇ ਹਨ ਅਤੇ ਪਿੱਠ ਪਿੱਛੇ ਕੁਝ ਹੋਰ ਹੋ ਜਾਂਦੇ ਹਨ । ਅਜਿਹੇ ਦੋਗਲੇ ਲੋਕਾਂ ਦੀ ਸੱਚਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਈ ਸਾਹਿਬ ਨੇ । ਜਿਸ ਦਾ ਇੱਕ ਵੀਡੀਓ ਦਰਸ਼ਨ ਔਲਖ (Darshan Aulakh)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਭਾਈ ਸਾਹਿਬ ਦੋਹਰੇ ਚਰਿੱਤਰ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ ਕਿ ਪਤਾ ਨਹੀਂ ਲੋਕ ਏਨੀਂ ਹੁਸ਼ਿਆਰੀ ਕਿੱਥੋਂ ਲੈ ਕੇ ਆਉਂਦੇ ਹਨ ।

Darshan Aulakh ,, image From instagram

ਹੋਰ ਪੜ੍ਹੋ : ਵਿਦੇਸ਼ ‘ਚ ਪੰਜਾਬੀਆਂ ਦੀ ਬੱਲੇ-ਬੱਲੇ, ਢੋਲ ਦੇ ਡਗੇ ‘ਤੇ ਭੰਗੜਾ ਪਾਉਂਦੇ ਨਜ਼ਰ ਆਈ ਵਿਦੇਸ਼ ਦੀ ਪੁਲਿਸ, ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

ਪਿਆਰ ਦਾ ਦਿਖਾਵਾ ਵੀ ਕਰਦੇ ਨੇ ਅਤੇ ਦੁਸ਼ਮਣੀ ਵੀ ਨਿਭਾ ਜਾਂਦੇ ਨੇ । ਮੂੰਹ ‘ਤੇ ਕੁਝ ਹੋਰ ਅਤੇ ਪਿੱਠ ਪਿੱਛੇ ਕੁਝ ਹੋਰ ਹੋ ਜਾਂਦੇ ਹਨ । ਦੋਗਲੇ ਲੋਕ ਨਾਲ ਵੀ ਰਹਿੰਦੇ ਨੇ, ਈਰਖਾ ਵੀ ਕਰਦੇ ਹਨ । ਇਹੋ ਜਿਹੇ ਲੋਕਾਂ ਤੋਂ ਸਚੇਤ ਅਤੇ ਬਚ ਕੇ ਰਹਿਣਾ ਚਾਹੀਦਾ ਹੈ ।

Darshan Aulakh , image From instagram

ਹੋਰ ਪੜ੍ਹੋ : ਅਮਰੀਕਾ ਦੇ ਵ੍ਹਾਈਟ ਹਾਊਸ ਦੇ ਸਾਹਮਣੇ ਇਸ ਕੁੜੀ ਨੇ ਰਾਜ ਕਰੇਗਾ ਖਾਲਸਾ ਦੇ ਲਾਏ ਜੈਕਾਰੇ, ਚੁੱਕਿਆ ਐੱਸਵਾਈਐੱਲ ਦਾ ਮੁੱਦਾ, ਅਦਾਕਾਰ ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਨ ਔਲਖ (Darshan Aulakh)  ਦੇ ਪ੍ਰਸ਼ੰਸਕ ਵੀ ਭਾਈ ਸਾਹਿਬ ਦੀ ਇਸ ਗੱਲ ਦੇ ਨਾਲ ਸਹਿਮਤ ਹਨ । ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਕਈ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।

Darshan Aulakh, image From instagram

ਉਹ ਅਕਸਰ ਇਸ ਤਰ੍ਹਾਂ ਦੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਇਸ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ ।

You may also like