ਭਾਰਤੀ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤੀ ਨੂੰ ਐਨੀਵਰਸਰੀ ‘ਤੇ ਇੰਝ ਕੀਤਾ ਵਿਸ਼, ਵੇਖੋ ਵੀਡੀਓ

Written by  Shaminder   |  December 03rd 2022 01:28 PM  |  Updated: December 03rd 2022 01:37 PM

ਭਾਰਤੀ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤੀ ਨੂੰ ਐਨੀਵਰਸਰੀ ‘ਤੇ ਇੰਝ ਕੀਤਾ ਵਿਸ਼, ਵੇਖੋ ਵੀਡੀਓ

ਕਾਮੇਡੀ ਕੁਈਨ ਭਾਰਤੀ ਸਿੰਘ (Bharti Singh) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਪਤੀ ਹਰਸ਼ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਹਨ । ਪਤੀ ਦੇ ਨਾਲ ਆਪਣੇ ਵਿਆਹ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਾਮੇਡੀਅਨ ਨੇ ਲਿਖਿਆ ਕਿ ‘ਹੈਪੀ ਐਨੀਵਰਸਰੀ ਹਸਬੈਂਡ ਹਰਸ਼ ਲਵ ਯੂ'।

bharti singh punjabi looks image source: Instagram

ਹੋਰ ਪੜ੍ਹੋ : ਹਰਭਜਨ ਮਾਨ ਦਾ ਨਵਾਂ ਗੀਤ ‘ਜਦੋਂ ਦੀ ਨਜ਼ਰ’ ਰਿਲੀਜ਼, ਪ੍ਰਸ਼ੰਸਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

'3 ਦਸੰਬਰ ਮੇਰੀ ਜ਼ਿੰਦਗੀ ‘ਚ ਸੁਨਹਿਰੀ ਦਿਨ ਹੈ’। ਹਰਸ਼ ਅਤੇ ਭਾਰਤੀ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਪ੍ਰਸ਼ੰਸਕਾਂ ਨੇ ਵੀ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ । ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਨੇ ਵੀ ਭਾਰਤੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ‘ਤੇ ਕਮੈਂਟਸ ਕਰਦੇ ਹੋਏ ਟੋਨੀ ਕੱਕੜ ਨੇ ਵੀ ਇਸ ਖ਼ਾਸ ਮੌਕੇ ‘ਤੇ ਕਾਮੇਡੀਅਨ ਨੂੰ ਵਧਾਈ ਦਿੱਤੀ ਹੈ ।

bharti singh and harsh said he wants talak

ਹੋਰ ਪੜ੍ਹੋ : ਵਿਦੇਸ਼ ਤੋਂ ਭਾਰਤ ਪਰਤੇ ਗਾਇਕ ਦਿਲਜੀਤ ਦੋਸਾਂਝ, ਮੰਦਰ ਦੇ ਵੀ ਕੀਤੇ ਦਰਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤੋਂ ਇਲਾਵਾ ਅਦਾਕਾਰਾ ਜੂਹੀ ਚਾਵਲਾ, ਰੋਹਨਪ੍ਰੀਤ ਸਿੰਘ ਸਣੇ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਜੋੜੀ ਨੂੰ ਖੁਸ਼ ਰਹਿਣ ਦੀ ਦੁਆ ਦਿੱਤੀ ਹੈ । ਭਾਰਤੀ ਸਿੰਘ ਨੇ ਆਪਣੇ ਬੇਟੇ ਗੋਲਾ ਦੇ ਨਾਲ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਭਾਰਤੀ ਆਪਣੇ ਬੇਟੇ ਗੋਲਾ ਵੱਲੋਂ ਹਰਸ਼ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦੇ ਰਹੀ ਹੈ ।

Another FIR registered against Bharti Singh for hurting sentiments of Sikh community

ਇਸ ਦੇ ਨਾਲ ਹੀ ਉਹ ਹਰਸ਼ ਨੂੰ ਨੀਂਦ ਤੋਂ ਜਾਗਣ ਲਈ ਵੀ ਕਹਿ ਰਹੀ ਹੈ। ਭਾਰਤੀ ਸਿੰਘ ਵੀਡੀਓ ‘ਚ ਹਰਸ਼ ਨੂੰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ‘ਅੱਜ ਸਾਡੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ । ਜਲਦੀ ਉੱਠੋ ਮੈਨੂੰ ਅਤੇ ਗੋਲੇ ਨੂੰ ਘੁਮਾ ਕੇ ਲਿਆਓ ।

ਅੱਜ ਸਾਰਾ ਦਿਨ ਮੇਰੇ ਨਾਲ ਬਿਤਾਓ’। ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network