ਆਪਣੇ ਬੇਟੇ ਗੋਲਾ ਦੀ ਇਸ ਆਦਤ ਤੋਂ ਪਰੇਸ਼ਾਨ ਹੈ ਭਾਰਤੀ ਸਿੰਘ, ਕਿਹਾ ‘ਕਦੇ ਕਹਿ ਵੀ ਦਿਆ ਕਰ…’

Written by  Shaminder   |  February 03rd 2023 03:46 PM  |  Updated: February 03rd 2023 03:46 PM

 ਆਪਣੇ ਬੇਟੇ ਗੋਲਾ ਦੀ ਇਸ ਆਦਤ ਤੋਂ ਪਰੇਸ਼ਾਨ ਹੈ ਭਾਰਤੀ ਸਿੰਘ, ਕਿਹਾ ‘ਕਦੇ ਕਹਿ ਵੀ ਦਿਆ ਕਰ…’

ਲਾਫਟਰ ਕਵੀਨ ਭਾਰਤੀ ਸਿੰਘ (Bharti Singh)  ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਕਾਮੇਡੀਅਨ ਆਪਣੇ ਬੇਟੇ ਗੋਲਾ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ : ਬਿੱਗ ਬੌਸ -13 ‘ਚ ਸ਼ਾਹਿਨਾਜ਼ ਨੇ ਪਰਫਾਰਮੈਂਸ ਦੌਰਾਨ ਜਿੱਤ ਲਈ ਸੀ ਮਹਿਫ਼ਲ ਤਾਂ ਨਿਮਰਤ ਕੌਰ ਨੂੰ ਹੋਣ ਲੱਗੀ ਸੀ ਈਰਖਾ, ਵੇਖੋ ਵਾਇਰਲ ਵੀਡੀਓ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਸਿੰਘ (Bharti singh) ਆਪਣੇ ਬੇਟੇ ਨੂੰ ਮੰਮੀ ਬੋਲਣਾ ਸਿਖਾ ਰਹੀ ਹੈ । ਪਰ ਉਹ ਵਾਰ ਵਾਰ ਪਾਪਾ ਅਤੇ ਕਦੇ ਬਾਬਾ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ । ਜਿਸ ‘ਤੇ ਭਾਰਤੀ ਸਿੰਘ ਕਹਿ ਰਹੀ ਹੈ ਕਿ ‘ਬੇਟਾ ਕਦੇ ਮੰਮੀ ਵੀ ਤਾਂ ਕਹਿ’ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਆ ਰਹੇ ਹਨ ।

Bharti Singh With son Gola image Source : Instagram

ਹੋਰ ਪੜ੍ਹੋ : ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਸੈਲਫੀ ਲਈ ਰੁਕੀ ਅਦਾਕਾਰਾ ਰਕੁਲਪ੍ਰੀਤ ਸਿੰਘ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ

ਭਾਰਤੀ ਸਿੰਘ ਨੇ ਬਤੌਰ ਕਾਮੇਡੀਅਨ ਕੀਤੀ ਕਰੀਅਰ ਦੀ ਸ਼ੁਰੂਆਤ

ਭਾਰਤੀ ਸਿੰਘ ਦਾ ਸਬੰਧ ਅੰਮ੍ਰਿਤਸਰ ਦੇ ਨਾਲ ਹੈ । ਉਹ ਖਿਡਾਰੀ ਬਣਨਾ ਚਾਹੁੰਦੀ ਸੀ, ਪਰ ਕਿਸਮਤ ਉਸ ਨੂੰ ਕਾਮੇਡੀ ਦੇ ਖੇਤਰ ‘ਚ ਲੈ ਆਈ । ਉਸ ਨੇ ਲਾਫਟਰ ਚੈਲੇਂਜ ਦੇ ਦੌਰਾਨ ਆਪਣੀ ਪਰਫਾਰਮੈਂਸ ਦੇ ਨਾਲ ਦਿਲ ਜਿੱਤਿਆ ਸੀ ।ਉਸ ਦੇ ਵੱਲੋਂ ਕ੍ਰਿਏਟ ਕੀਤੇ ਗਏ ‘ਲੱਲੀ’ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

Bharti singh with son Image Source : Instagram

ਭਾਰਤੀ ਅਤੇ ਹਰਸ਼ ਲਿੰਬਾਚੀਆ ਨੇ ਕਰਵਾਇਆ ਹੈ ਵਿਆਹ

ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਵਿਆਹ ਕਰਵਾਇਆ ਹੈ । ਹਰਸ਼ ਲਿੰਬਾਚੀਆ ਗੁਜਰਾਤ ਨਾਲ ਸਬੰਧ ਰੱਖਦੇ ਹਨ, ਜਦੋਂਕਿ ਭਾਰਤੀ ਅੰਮ੍ਰਿਤਸਰ ਸ਼ਹਿਰ ਦੇ ਨਾਲ ਸਬੰਧ ਰੱਖਦੀ ਹੈ ।

bharti singh and gola

ਕੁਝ ਸਮਾਂ ਪਹਿਲਾਂ ਹੀ ਦੋਨਾਂ ਦੇ ਘਰ ਇੱਕ ਪਿਆਰੇ ਜਿਹੇ ਬੱਚੇ ਗੋਲਾ ਦਾ ਜਨਮ ਹੋਇਆ । ਜਿਸ ਦੇ ਨਾਲ ਭਾਰਤੀ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network